Search
Close this search box.

ਅਡਾਨੀ ਗਰੁੱਪ ਦੇ ਕੋਲੰਬੋ ਬੰਦਰਗਾਹ ਪ੍ਰਾਜੈਕਟ ਲਈ ਅਮਰੀਕਾ ਕਰੇਗਾ ਫੰਡਿੰਗ

ਨਵੀਂ ਦਿੱਲੀ/ਕੋਲੰਬੋ, 10 ਨਵੰਬਰ

ਅਮਰੀਕਾ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਦੀ ਹਿੱਸੇਦਾਰੀ ਵਾਲੇ ਇਕ ਬੰਦਰਗਾਹ ਟਰਮੀਨਲ ਪ੍ਰਾਜੈਕਟ ਲਈ 55 ਕਰੋੜ ਡਾਲਰ ਤੋਂ ਵੱਧ ਦੀ ਫੰਡਿੰਗ ਦਿੱਤੀ ਜਾਵੇਗੀ। ‘ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ’ ਪ੍ਰਾਈਵੇਟ ਲਿਮਟਿਡ ਦੀ ਉਸਾਰੀ ਕਈ ਕੰਪਨੀਆਂ ਦਾ ਸਮੂਹ ਕਰ ਰਿਹਾ ਹੈ ਜਿਸ ਵਿਚ ਅਡਾਨੀ ਪੋਰਟਸ ਤੇ ਵਿਸ਼ੇਸ਼ ਆਰਥਿਕ ਜ਼ੋਨ ਲਿਮਟਿਡ ਵੀ ਸ਼ਾਮਲ ਹੈ। ਦਰਅਸਲ ਇਸ ਬੰਦਰਗਾਹ ਪ੍ਰਾਜੈਕਟ ਨੂੰ ਫੰਡ ਦੇ ਕੇ ਅਮਰੀਕਾ ਟਾਪੂ ਮੁਲਕ ਸ੍ਰੀਲੰਕਾ ਵਿਚ ਚੀਨ ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਨਿਵੇਸ਼ ਦਾ ਜਵਾਬ ਦੇਣਾ ਚਾਹੁੰਦਾ ਹੈ। ‘ਅਡਾਨੀ ਪੋਰਟਸ’ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਮਰੀਕਾ ਇਸ ਨਵੇਂ ‘ਡੀਪਵਾਟਰ ਸ਼ਿਪਿੰਗ ਕੰਟੇਨਰ ਟਰਮੀਨਲ’ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਏਗਾ ਜੋ ਕਿ ਕੋਲੰਬੋ ਦੀ ਬੰਦਰਗਾਹ ’ਤੇ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਾਈਵੇਟ ਸੈਕਟਰ ਦੀ ਅਗਵਾਈ ’ਚ ਵਿਕਾਸ ਨੂੰ ਹੁਲਾਰਾ ਮਿਲੇਗਾ ਤੇ ਸ੍ਰੀਲੰਕਾ ਨੂੰ ਬੇਹੱਦ ਅਹਿਮ ਵਿਦੇਸ਼ੀ ਮੁਦਰਾ ਮਿਲੇਗੀ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਬਿਆਨ ਮੁਤਾਬਕ ਅਮਰੀਕਾ, ਸ੍ਰੀਲੰਕਾ ਤੇ ਭਾਰਤ ‘ਸਮਾਰਟ ਤੇ ਗਰੀਨ’ ਬੰਦਰਗਾਹਾਂ ਦੀ ਉਸਾਰੀ ਲਈ ਟਿਕਾਊ ਢਾਂਚਾ ਵਿਕਸਤਿ ਕਰਨਗੇ। ਇਸ ਪ੍ਰਾਜੈਕਟ ਵਿਚ ਨਿਵੇਸ਼ ਅਮਰੀਕੀ ਸਰਕਾਰ ਦੀ ਵਿੱਤੀ ਸੰਸਥਾ ‘ਡੀਐਫਸੀ’ ਕਰੇਗੀ ਜਦਕਿ ਟਰਮੀਨਲ ਪ੍ਰਾਜੈਕਟ ਨੂੰ ‘ਅਡਾਨੀ ਪੋਰਟਸ’, ਸ੍ਰੀਲੰਕਾ ਦੀ ਕੰਪਨੀ ਜੌਹਨ ਕੀਲਜ਼ ਹੋਲਡਿੰਗਜ਼ ਤੇ ਸ੍ਰੀਲੰਕਾ ਪੋਰਟ ਅਥਾਰਿਟੀ ਮਿਲ ਕੇ ਵਿਕਸਤਿ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਚੀਨ ਨੇ ਸ੍ਰੀਲੰਕਾ ਨੂੰ ਕਰਜ਼ਾ ਤੇ ਹੋਰ ਕਿਸਮ ਦੀ ਵਿੱਤੀ ਮਦਦ ਦੇ ਕੇ ਮੁਲਕ ਵਿਚ ਆਪਣੇ ਨਿਵੇਸ਼ ਲਈ ਰਾਹ ਬਣਾਇਆ ਹੈ। ਕੋਲੰਬੋ ਦੀ ਹੰਬਨਟੋਟਾ ਬੰਦਰਗਾਹ, ਜੋ ਕਿ ਹਿੰਦ ਮਹਾਸਾਗਰ ਜਲਮਾਰਗ ਨੇੜੇ ਸਥਤਿ ਹੈ, ਸ੍ਰੀਲੰਕਾ ਲਈ ਕਾਫੀ ਚੰਗੀ ਮੰਨੀ ਗਈ ਸੀ। ਪਰ ਇਹ ਜਲਦੀ ਹੀ ਘਾਟੇ ਵਿਚ ਚਲੀ ਗਈ ਤੇ ਚੀਨ ਵੱਲੋਂ ਦਿੱਤਾ ਗਿਆ ਕਰਜ਼ਾ ਸ੍ਰੀਲੰਕਾ ਲਈ ਮੋੜਨਾ ਔਖਾ ਹੋ ਗਿਆ ਜੋ ਕਿ ਇਕ ਅਰਬ ਡਾਲਰ ਤੋਂ ਵੱਧ ਸੀ। ਚੀਨ ਨੇ 2017 ਵਿਚ ਕਰਜ਼ੇ ਦਾ ਨਬਿੇੜਾ ਕਰ ਦਿੱਤਾ ਤੇ ਇਸ ਬੰਦਰਗਾਹ ਦੇ ਅਹਿਮ ਅਪਰੇਸ਼ਨ ਨੂੰ 99 ਸਾਲਾਂ ਲਈ ਲੀਜ਼ ਉਤੇ ਲੈ ਲਿਆ।

Leave a Comment

[democracy id="1"]

You May Like This