ਦੀਨਾਨਗਰ/ਗੁਰਦਾਸਪੁਰ, 2 ਨਵੰਬਰ
– ਐੱਨ.ਡੀ.ਐੱਮ.ਏ, ਐੱਸ.ਡੀ.ਐੱਮ.ਏ, ਡੀ.ਡੀ.ਐੱਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਚੰਡੀਗੜ੍ਹ ਵੱਲੋਂ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਆਯੋਜਿਤ ਕੀਤੇ ਗਏ ਆਪਦਾ ਮਿੱਤਰ ਸਿਖਲਾਈ ਕੈਂਪ ਦਾ ਅੱਜ 7ਵਾਂ ਦਿਨ ਸਮਾਪਤ ਹੋ ਗਿਆ ਹੈ। ਇਸ ਕੈਂਪ ਵਿੱਚ ਡਾ. ਪੋ੍ਫੈਸਰ ਜੋਗ ਸਿੰਘ ਭਾਟੀਆ ਦੀ ਅਗਵਾਈ ਅਧੀਨ ਉਹਨਾਂ ਦੀ ਆਪਦਾ ਪ੍ਰਬੰਧਨ ਵਿੱਚ ਮਾਹਿਰ ਟੀਮ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਅੱਜ ਟੀਮ ਨੇ ਆਪਦਾ ਮਿੱਤਰ ਵਲੰਟੀਅਰਾਂ ਨੂੰ ਅੱਗ ਲੱਗਣ ਨਾਲ ਆਈ ਆਫ਼ਤ ਅਤੇ ਗਰਮ ਹਵਾ ਚੱਲਣ ਵਰਗੀ ਆਫ਼ਤ ਨਾਲ ਨਜਿੱਠਣ ਵਿੱਚ ਮਾਹਿਰ ਸਿੱਖਿਅਕਾਂ ਦੁਆਰਾ ਅੱਗ ਤੋਂ ਬਚਾਓ ਦੀਆਂ ਤਕਨੀਕਾਂ ਅਤੇ ਜੋਖਮ ਨੂੰ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਦੱਸਿਆ ਗਿਆ।
ਇਸ ਦੇ ਨਾਲ ਹੀ ਫਾਈਰ ਬ੍ਰਿਗੇਡ ਵਿਭਾਗ ਵੱਲੋਂ ਆਏ ਕਰਮਚਾਰੀ ਅਮਨਦੀਪ ਸਿੰਘ ਦੁਆਰਾ ਅੱਗ ਲੱਗਣ ਦੇ ਕਾਰਨਾਂ ਅਤੇ ਅੱਗ ਲੱਗਣ ਲ਼ਈ ਜ਼ਿੰਮੇਵਾਰ ਤਿੰਨ ਤੱਤਾਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਵਿੱਚ ਮੁਹਾਰਤ ਹਾਸਲ ਟੀਮ ਵੱਲੋਂ ਅੱਗ ਬੁਝਾਓ ਉਪਕਰਨਾਂ ਦੇ ਇਸਤੇਮਾਲ ਨਾਲ ਵਲੰਟੀਅਰਾਂ ਨੂੰ ਪਰੈਕਟੀਕਲ ਕਰ ਕੇ ਆਫ਼ਤ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ। ਇਸਦੇ ਨਾਲ ਹੀ ਗਰਮੀ ਦੇ ਮੌਸਮ ਵਿੱਚ ਲੂ ਲੱਗਣ ਦੀ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਲੂ ਲੱਗਣ ਅਤੇ ਡੀ-ਹਾਈਡਰੇਸ਼ਨ ਹੋਣ ’ਤੇ ਸਾਨੂੰ ਕੀ ਉਪਾਅ ਕਰਨੇ ਚਾਹੀਦੇ ਹਨ ਤੇ ਨਾਲ ਹੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਹ ਵੀ ਡਿਜਾਸਟਰ ਮੈਨੇਜਮੈਂਟ ਟ੍ਰੇਨਰਾਂ ਵੱਲੋਂ ਸਿਖਾਇਆ ਗਿਆ।
ਇਸ ਮੌਕੇ ਤੇੇ ਆਪਦਾ ਪ੍ਰਬੰਧਨ ਮਾਹਰ ਸਿਖਲਾਈ ਕੋਆਰਡੀਨੇਟਰ ਸ਼ਿਲਪਾ ਠਾਕੁਰ, ਟਰੇਨਿੰਗ ਇੰਸਟਰਕਟਰ ਸੁਨੀਲ ਜਰਿਆਲ, ਕਾਬਿਆ ਸ਼ਰਮਾ, ਬਬੀਤਾ ਰਾਣੀ, ਪ੍ਰੀਤੀ ਦੇਵੀ ਸਾਨੂੰ, ਗੁਰਸਿਮਰਨ ਸਿੰਘ, ਜੋਨਸਨ, ਅੰਬੀਰ ਸਿੰਘ ਸ਼ਾਮਿਲ ਸਨ।