ਪਲਾਟ ਮਾਮਲਾ: ਬਠਿੰਡਾ ਵਜਿੀਲੈਂਸ ਦਫ਼ਤਰ ਪੁੱਜਾ ਮਨਪ੍ਰੀਤ ਸਿੰਘ ਬਾਦਲ

ਬਠਿੰਡਾ, 31 ਅਕਤੂਬਰ

ਆਖ਼ਰ ਅੱਜ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਨਾਲ ਇਥੇ ਵਜਿੀਲੈਂਸ ਦਫ਼ਤਰ ਪੁੱਜੇ। ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਪਲਾਟ ਮਾਮਲੇ ’ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਬਠਿੰਡਾ ਮਾਡਲ ਟਾਊਨ ਪਲਾਟ ਮਾਮਲੇ ਵਿਚ ਵਜਿੀਲੈਂਸ ਵੱਲੋਂ 24 ਸਤੰਬਰ ਨੂੰ ਬਾਦਲ ਸਮੇਤ ਉਸ ਦੇ ਸਾਥੀਆ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਤਿ ਮਾਮਲਾ ਦਰਜ ਕਰ ਲਿਆ ਸੀ। ਪਲਾਟ ਮਾਮਲੇ ਵਿਚ ਉਸ ਨੂੰ 23 ਅਕਤੂਬਰ ਨੂੰ ਵਜਿੀਲੈਂਸ ਵੱਲੋਂ ਜਾਂਚ ਵਿਚ ਸ਼ਾਮਲ ਲਈ ਬਠਿੰਡਾ ਦਫ਼ਤਰ ਬੁਲਾਇਆ ਗਿਆ ਸੀ ਪਰ ਉਨ੍ਹਾਂ ਉਹ ਪਿੱਠ ਦਰਦ ਕਾਰਨ ਪੇਸ਼ ਨਹੀਂ ਹੋਇਆ।

Leave a Comment

[democracy id="1"]

You May Like This