ਕੇਵੜੀਆ (ਗੁਜਰਾਤ), 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜਯੰਤੀ ‘ਤੇ ਗੁਜਰਾਤ ‘ਚ ‘ਸਟੈਚੂ ਆਫ ਯੂਨਿਟੀ’ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਰਦਾਰ ਪਟੇਲ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ‘ਚ ਸਮਾਰੋਹ ‘ਚ ਮੌਜੂਦ ਲੋਕਾਂ ਨੂੰ ਏਕਤਾ ਦੀ ਸਹੁੰ ਚੁਕਾਈ। ਸ੍ਰੀ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਵੀ ਨਿਰੀਖਣ ਕੀਤਾ, ਜਿਸ ਵਿੱਚ ਬੀਐੱਸਐੱਫ ਅਤੇ ਰਾਜ ਪੁਲੀਸ ਬਲਾਂ ਦੀਆਂ ਮਾਰਚਿੰਗ ਟੁਕੜੀਆਂ ਨੇ ਵੀ ਹਿੱਸਾ ਲਿਆ।