ਬੰਗਲੌਰ, 8 ਅਗਸਤ
ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਆਪਣੇ ਪਤੀ ਦੀ ਚਮੜੀ ਦੇ ਕਾਲੇ ਰੰਗ ਕਾਰਨ ਉਸ ਦਾ ਅਪਮਾਨ ਕਰਨਾ ਬੇਰਹਿਮੀ ਦੇ ਬਰਾਬਰ ਹੈ ਅਤੇ ਪਤੀ ਵੱਲੋਂ ਤਲਾਕ ਦੇਣ ਦਾ ਜਾਇਜ਼ ਕਾਰਨ ਹੈ। ਹਾਈ ਕੋਰਟ ਨੇ 44 ਸਾਲਾ ਵਿਅਕਤੀ ਨੂੰ ਉਸ ਦੀ 41 ਸਾਲਾ ਪਤਨੀ ਤੋਂ ਤਲਾਕ ਦੇਣ ਵਾਲੇ ਹਾਲ ਹੀ ਦੇ ਫੈਸਲੇ ਵਿਚ ਇਹ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕਰਨ ‘ਤੇ ਇਹ ਸਿੱਟਾ ਨਿਕਲਦਾ ਹੈ ਕਿ ਪਤਨੀ ਕਾਲੇ ਰੰਗ ਦੇ ਕਾਰਨ ਆਪਣੇ ਪਤੀ ਦਾ ਅਪਮਾਨ ਕਰਦੀ ਸੀ ਅਤੇ ਇਹੀ ਕਾਰਨ ਸੀ ਕਿ ਉਸ ਨੇ ਪਤੀ ਨੂੰ ਛੱਡ ਦਿੱਤਾ।
ਬੰਗਲੌਰ ‘ਚ ਰਹਿਣ ਵਾਲੇ ਇਸ ਜੋੜੇ ਦਾ 2007 ‘ਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਹੈ। ਪਤੀ ਨੇ 2012 ਵਿੱਚ ਬੰਗਲੌਰ ਦੀ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਔਰਤ ਨੇ ਭਾਰਤੀ ਦੰਡਾਵਲੀ ਦੀ ਧਾਰਾ 498ਏ (ਵਿਆਹੁਤਾ ਨਾਲ ਬੇਰਹਿਮੀ) ਦੇ ਤਹਿਤ ਆਪਣੇ ਪਤੀ ਅਤੇ ਸਹੁਰਿਆਂ ਖਿਲਾਫ ਵੀ ਕੇਸ ਦਰਜ ਕਰਵਾਇਆ ਸੀ। ਉਸ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ ਵੀ ਕੇਸ ਦਰਜ ਕਰਵਾਇਆ ਤੇ ਬੱਚੀ ਨੂੰ ਛੱਡ ਕੇ ਆਪਣੇ ਮਾਪਿਆਂ ਕੋਲ ਰਹਿਣ ਲਈ ਚਲੀ ਗਈ। Punjabi Akhar