ਇੱਥੇ ਅੱਜ ਪ੍ਰੋਵੀਡੈਂਸ ਸਟੇਡੀਅਮ ਵਿੱਚ ਟੀ20 ਮੈਚਾਂ ਦੀ ਲੜੀ ਦੇ ਹੋਏ ਦੂਜੇ ਮੈਚ ਵਿੱਚ ਵੀ ਵੈਸਟਇੰਡੀਜ਼ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ। ਟੀ20 ਕ੍ਰ਼ਿਕਟ ਦੇ ਇਤਿਹਾਸ ਵਿੱਚ ਵੈਸਟਇੰਡੀਜ਼ ਨੇ ਪਹਿਲੀ ਵਾਰ ਲਗਾਤਾਰ ਦੋ ਮੈਚ ਜਿੱਤ ਕੇ ਲੜੀ ’ਚ 2-0 ਦੀ ਲੀਡ ਹਾਸਲ ਕੀਤੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ। ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ ਨੇ 18.4 ਓਵਰਾਂ ’ਚ ਅੱਠ ਵਿਕਟਾਂ ’ਤੇ ਟੀਚਾ ਪੂਰਾ ਕਰ ਕੇ ਜਿੱਤ ਹਾਸਲ ਕਰ ਲਈ। Punjabi Akhar
