ਨਵੀਂ ਦਿੱਲੀ, 6 ਅਗਸਤ
ਏਸ਼ਿਆਈ ਖੇਡਾਂ ਦੇ ਸੰਭਾਵੀ ਖਿਡਾਰੀਆਂ ’ਚੋਂ ਇੱਕ ਜੂਡੋਕਾ ਜਸਲੀਨ ਸਿੰਘ ਸੈਣੀ ਪਿਛਲੇ ਮਹੀਨੇ ਤਾਇਪੇ ਓਪਨ ਦੌਰਾਨ ਕਰਵਾਏ ਗਏ ਡੋਪ ਟੈਸਟ ’ਚ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਲਈ ਪਾਜ਼ੇਟਿਵ ਪਾਇਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 25 ਸਾਲਾ ਸੈਣੀ ਨੇ ਪਿਛਲੇ ਮਹੀਨੇ ਤਾਇਪੇ ਏਸ਼ੀਆ ਓਪਨ ਦੇ ਪੁਰਸ਼ 66 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਬਾਰੇ ਟੀਮ ਕੋਚ ਨੇ ਕਿਹਾ, ‘‘ਤਾਇਪੇ ਓਪਨ ਦੌਰਾਨ ਇੱਕ ਕੌਮਾਂਤਰੀ ਏਜੰਸੀ ਵੱਲੋਂ ਕਰਵਾਏ ਗਏ ਡੋਪ ਟੈਸਟ ਵਿੱਚ ਉਹ ਫੇਲ੍ਹ ਰਿਹਾ। ਇਸ ਕਰਕੇ ਉਹ ਏਸ਼ਿਆਈ ਖੇਡਾਂ ਦੀ ਟੀਮ ਵਿੱਚ ਸ਼ਾਮਲ ਨਹੀਂ ਹੋਵੇਗਾ।’’ ਸੈਣੀ ਨੂੰ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਸੰਭਾਵੀ ਖਿਡਾਰੀਆਂ ’ਚ ਚੁਣਿਆ ਗਿਆ ਸੀ। Punjabi Akhar