ਨਵੀਂ ਦਿੱਲੀ, 2 ਅਗਸਤ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਆਨਲਾਈਨ ਗੇਮਿੰਗ ’ਚ ਦਾਅ ’ਤੇ ਲੱਗਣ ਵਾਲੀ ਸਮੁੱਚੀ ਰਾਸ਼ੀ ’ਤੇ 28 ਫੀਸਦ ਟੈਕਸ ਲਾਉਣ ਦਾ ਫ਼ੈਸਲਾ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਸੀਤਾਰਾਮਨ ਨੇ ਜੀਐੱਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਮੀਟਿੰਗ ’ਚ ਦਿੱਲੀ, ਗੋਆ ਤੇ ਸਿੱਕਮ ਨੇ ਆਨਲਾਈਨ ਗੇਮਿੰਗ ਤੇ ਕੈਸੀਨੋ ’ਤੇ 28 ਫੀਸਦ ਟੈਕਸ ਲਾਉਣ ਦੇ ਫ਼ੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਹੈ। ਹਾਲਾਂਕਿ ਹੋਰ ਰਾਜਾਂ ਨੇ ਇਸ ਨੂੰ ਲਾਗੂ ਕਰਨ ਦੀ ਗੱਲ ਕਹੀ ਜਿਸ ਮਗਰੋਂ ਫ਼ੈਸਲਾ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮਾਲ ਤੇ ਸੇਵਾ ਟੈਕਸ (ਜੀਐੱਸਟੀ) ਬਾਰੇ ਫ਼ੈਸਲਾ ਲੈਣ ਵਾਲੀ ਸਿਖਰਲੀ ਸੰਸਥਾ ਜੀਐੱਸਟੀ ਕੌਂਸਲ ’ਚ ਕੇਂਦਰੀ ਵਿੱਤ ਮੰਤਰੀ ਤੇ ਸਾਰੇ ਰਾਜਾਂ ਦੇ ਨੁਮਾਇੰਦੇ ਸ਼ਾਮਲ ਹਨ। ਕੌਂਸਲ ਦੀ ਪਿਛਲੇ ਮਹੀਨੇ ਹੋਈ ਮੀਟਿੰਗ ’ਚ ਆਨਲਾਈਨ ਗੇਮਿੰਗ, ਕੈਸੀਨੋ ਤੇ ਘੋੜਿਆਂ ਦੀ ਦੌੜ ’ਚ ਦਾਅ ’ਤੇ ਲੱਗਣ ਵਾਲੀ ਸਮੁੱਚੀ ਰਾਸ਼ੀ ’ਤੇ 28 ਫੀਸਦ ਜੀਐੱਸਟੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਅੱਜ ਦੀ ਮੀਟਿੰਗ ਦੌਰਾਨ ਇਸ ਫ਼ੈਸਲੇ ਨੂੰ ਅਮਲ ’ਚ ਲਿਆਉਣ ਦੇ ਢੰਗ-ਤਰੀਕਿਆਂ ਬਾਰੇ ਚਰਚਾ ਹੋਈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੇਂਦਰੀ ਤੇ ਸੂਬਾਈ ਕਾਨੂੰਨਾਂ ’ਚ ਜ਼ਰੂਰੀ ਤਬਦੀਲੀਆਂ ਤੋਂ ਬਾਅਦ ਆਨਲਾਈਨ ਗੇਮਿੰਗ ਬਾਰੇ ਨਵਾਂ ਟੈਕਸ 1 ਅਕਤੂਬਰ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਸ ਟੈਕਸ ਦੇ ਲਾਗੂ ਹੋਣ ਤੋਂ ਛੇ ਮਹੀਨੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਮੁੱਖ ਤਰਜੀ ਹੈ। -Punjabi Akhar
ਠੇਕਾ ਵਵਿਾਦ ਹੱਲ ਕਰਨ ਲਈ ‘ਵਵਿਾਦ ਸੇ ਵਿਸ਼ਵਾਸ-2’ ਯੋਜਨਾ ਸ਼ੁਰੂ
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਸਰਕਾਰੀ ਠੇਕਿਆਂ ਨਾਲ ਸਬੰਧਤ ਪੈਂਡਿੰਗ ਮਾਮਲਿਆਂ ਦਾ ਨਬਿੇੜਾ ਕਰਨ ਲਈ ‘ਵਵਿਾਦ ਸੇ ਵਿਸ਼ਵਾਸ-2’ ਯੋਜਨਾ ਤਹਿਤ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਠੇਕੇਦਾਰਾਂ ਨੂੰ 31 ਅਕਤੂਬਰ ਤੱਕ ਆਪਣੇ ਦਾਅਵੇ ਜਮ੍ਹਾਂ ਕਰਨੇ ਹੋਣਗੇ। ਵਿੱਤ ਮੰਤਰਾਲੇ ਨੇ ਅੱਜ ਇੱਕ ਬਿਆਨ ’ਚ ਕਿਹਾ ਕਿ ਉਸ ਦੇ ਖਰਚਾ ਵਿਭਾਗ ਨੇ ਸਰਕਾਰੀ ਤੇ ਜਨਤਕ ਜਾਮਨੀ ਦੇ ਠੇਕਿਆਂ ਨਾਲ ਸਬੰਧਤ ਮਾਮਲਿਆਂ ਦਾ ਨਬਿੇੜਾ ਕਰਨ ਲਈ ਵਵਿਾਦ ਤੋਂ ਵਿਸ਼ਵਾਸ-2 ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਉਨ੍ਹਾਂ ਸਾਰੇ ਘਰੇਲੂ ਠੇਕਾ ਵਵਿਾਦਾਂ ’ਤੇ ਲਾਗੂ ਹੋਵੇਗੀ ਜਿਨ੍ਹਾਂ ’ਚ ਸਰਕਾਰ ਜਾਂ ਉਸ ਦੇ ਕੰਟਰੋਲ ਹੇਠਲਾ ਸੰਗਠਨ ਕੋਈ ਇੱਕ ਧਿਰ ਹੋਵੇ। -Punjabi Akhar