ਤਾਰੋਬਾ, 2 ਅਗਸਤ
ਭਾਰਤ ਨੇ ਵੈਸਟਇੰਡੀਜ਼ ਨੂੰ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੈਚ ਵਿੱਚ 200 ਦੌੜਾਂ ਨਾਲ ਹਰਾ ਕੇ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ ਹੈ ਪਰ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਬਾਰੇ ਕਈ ਸਵਾਲ ਅਣਸੁਲਝੇ ਹਨ। ਕਪਤਾਨ ਰੋਹਿਤ ਸ਼ਰਮਾ ਅਤੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਬਾਹਰ ਰਹਿ ਕੇ ਵਿਸ਼ਵ ਕੱਪ ਲਈ ਸੰਭਾਵਿਤ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਪਰ ਟੀਮ ’ਤੇ ਸਾਰੇ ਤਜ਼ਰਬਿਆਂ ਤੋਂ ਬਾਅਦ ਵੀ ਹਾਲੇ ਤੱਕ ਸਪਸ਼ਟ ਨਹੀਂ ਕਿ ਕਿਸ ਨੂੰ ਰੱਖਿਆ ਤੇ ਕੱਢਿਆ ਜਾਵੇ। Punjabi Akhar