ਵਾਸ਼ਿੰਗਟਨ, 2 ਅਗਸਤ
ਭਾਰਤੀ ਅਮਰੀਕੀ ਮਹਿਲਾ ਸ਼ੋਹਿਨੀ ਸਿਨਹਾ ਨੂੰ ਅਮਰੀਕੀ ਰਾਜ ਉਟਾਹ ਦੇ ਸਾਲਟ ਲੇਕ ਸਿਟੀ ਸਥਿਤ ਐਫਬੀਆਈ ਫੀਲਡ ਦਫ਼ਤਰ ਦਾ ਸਪੈਸ਼ਲ ਏਜੰਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ੋਹਿਨੀ ਨੂੰ ਅਤਵਿਾਦੀ ਵਿਰੋਧੀ ਜਾਂਚ ਦੇ ਖੇਤਰ ’ਚ ਉਨ੍ਹਾਂ ਦੀ ਮੁਹਾਰਤ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸਿਨਹਾ ਵਾਸ਼ਿੰਗਟਨ ਡੀਸੀ ਸਥਿਤ ਐੱਫਬੀਆਈ ਹੈਡਕੁਆਰਟਰ ਦੇ ਡਾਇਰੈਕਟਰ ਦੇ ਕਾਰਜਕਾਰੀ ਵਿਸ਼ੇਸ਼ ਸਹਾਇਕ ਵਜੋਂ ਸੇਵਾ ਨਿਭਾਅ ਰਹੀ ਸੀ। Punjabi Akhar