ਔਰੰਗਾਬਾਦ, 21 ਜੁਲਾਈ
ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣਨ ਮਗਰੋਂ ਬਿਲੋਲੀ ਤਹਿਸੀਲ ਦੇ 12 ਪਿੰਡਾਂ ਤੋਂ ਕਰੀਬ ਇੱਕ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਰਕਾਰੀ ਬਚਾਅ ਕਰਮੀਆਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਇੱਥੇ ਵੀਰਵਾਰ ਸ਼ਾਮ ਨੂੰ ਬਚਾਅ ਮੁਹਿੰਮ ਚਲਾਈ ਗਈ ਸੀ, ਜੋ ਦੇਰ ਰਾਤ ਤੱਕ ਜਾਰੀ ਰਹੀ। ਉਨ੍ਹਾਂ ਕਿਹਾ, ‘‘ਹਰਨਾਲੀ, ਮਚਨੂਰ, ਬਿਲੋਲੀ, ਗੋਲੇਗਾਂਵ, ਅਰਾਲੀ, ਕਸਾਰਰਾਲੀ, ਬੇਲਕੋਨੀ, ਕੁੰਡਲਵਾੜੀ ਅਤੇ ਗੰਜਗਾਂਵ ਸਮੇਤ 12 ਪਿੰਡਾਂ ਦੇ ਲਗਪਗ ਇੱਕ ਹਜ਼ਾਰ ਲੋਕਾਂ ਨੂੰ ਸੁਰੱਖਿਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। Punjabi Akhar
