ਤਲਵਾੜਾ, 16 ਜੁਲਾਈ
ਇਥੇ ਸਥਿਤ ਪੌਂਗ ਡੈਮ ਦੇ ਫ਼ਲੱਡ ਗੇਟ ਬੀਬੀਐਮਬੀ ਪ੍ਰਸ਼ਾਸਨ ਨੇ ਖੋਲ੍ਹ ਦਿੱਤੇ ਹਨ। ਪ੍ਰਸ਼ਾਸਨ ਵਲੋਂ ਇਸ ਦੀ ਜਾਣਕਾਰੀ ਸਬੰਧਤ ਸੂਬਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੀ ਗਈ ਸੀ। ਅਧਿਕਾਰੀਆਂ ਅਨੁਸਾਰ ਅੱਜ ਬਾਅਦ ਦੁਪਹਿਰ ਚਾਰ ਵਜੇ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਹਨ, ਜਿਨ੍ਹਾਂ ਰਾਹੀਂ 4377 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਪਾਵਰ ਹਾਊਸ ਰਾਹੀਂ 17933 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ। ਬਾਅਦ ਦੁਪਹਿਰ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ 1370.10 ਫੁੱਟ ਸੀ, ਪਾਣੀ ਦਾ ਆਮਦ 90790 ਕਿਊਸਿਕ ਨੋਟ ਕੀਤੀ ਗਈ ਹੈ। Punjabi Akhar