ਸ੍ਰੀਹਰੀਕੋਟਾ :- ਇਸਰੋ ਵੱਲੋਂ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਤੋਂ ਪੁਲਾੜ ਵਿੱਚ ਛੱਡੇ ਗਏ ਚੰਦਰਯਾਨ-3 ਦੀ ਲਾਂਚ ਦੇ ਮੌਕੇ ਪੰਜਾਬ ਰਾਜ ਦੇ ਸਕੂਲ ਆਫ਼ ਐਮੀਨੈਸ ਦੇ 30 ਵਿਦਿਆਰਥੀ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ। ਹਿੰਦੁਸਤਾਨ ਦੇ ਪੁਲਾੜ ਪ੍ਰੋਗਰਾਮ ਦਾ ਸਭ ਤੋਂ ਅਹਿਮ ਪ੍ਰੋਜੈਕਟ ਚੰਦਰਯਾਨ -3 ਦੀ ਲਾਂਚਿੰਗ ਦੇ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹਾਜਰ ਸਨ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਰਾਜ ਦੇ ਵੱਖ ਵੱਖ ਸਕੂਲ ਆਫ਼ ਐਮੀਨੈਸ ਦੇ 15 ਲੜਕੀਆਂ ਅਤੇ 15 ਲੜਕਿਆਂ ਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਨਣ ਦਾ ਸੁਭਾਗ ਮਿਲਿਆ ਹੈ। Punjabi Akhar