ਵਰਕਰ ਵਿਰੋਧੀ ਫੈਸਲੇ ਤੁਰੰਤ ਵਾਪਸ ਲਏ ਜਾਣ
– ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰੇ ਸਰਕਾਰ – ਆਗੂ
ਗੁਰਦਾਸਪੁਰ ( ਗੁਰਦਾਸਪੁਰ ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਅੱਜ ਇਥੇ ਜਿਲ੍ਹਾ/ਡਵੀਜਨ ਜੀਵਨਵਾਲ ਬੱਬਰੀ ਦੇ ਦਫਤਰ ਵਿਚ ਪੰਜਾਬ ਸਰਕਾਰ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਨੇਜਮੈਂਟ ਦੇ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ /ਜਿਲ੍ਹਾ ਆਗੂਆਂ ਪ੍ਰਧਾਨ ਮਨਦੀਪ ਸਿੰਘ ਖੱਖ ਹਰਦੀਪ ਸਿੰਘ ਨਾਨੋਵਾਲੀਆ ਅਜਮੇਰ ਸਿੰਘ ਸਤਨਾਮ ਸਿਂਘ ਗੁਰਬਚਨ ਸਿੰਘ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਪਿਛਲੇ 10-15 ਸਾਲਾਂ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਦੀ ਯੂਨੀਅਨ ਦੀ ਪ੍ਰਮੁੱਖ ਮੰਗ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜਸਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਗਈ ਪ੍ਰਪੋਜਲ (ਤਜਵੀਜ) ਨੂੰ ਲਾਗੂ ਕਰਵਾਉਣ ਲਈ ਸਰਕਾਰ ਦੀ ਕੈਬਨਿਟ ਸਬ-ਕਮੇਟੀ ਕੋਲ ਭੇਜਣ ਵਿਚ ਅਣਦੇਖੀ ਕੀਤੀ ਜਾ ਰਹੀ ਹੈ ਉਥੇ ਹੀ ਵਰਕਰਾਂ ਦੇ ਕੱਚੇ ਪਿੱਲੇ ਰੁਜਗਾਰ ਨੂੰ ਵੀ ਖੋਹ ਕੇ ਬੇਰੁਜਗਾਰ ਕਰਨ ਦੀਆਂ ਆਏ ਦਿਨ ਵਰਕਰ ਵਿਰੋਧੀ ਚਿੱਠੀਆਂ ਕੱਢੀਆਂ ਜਾ ਰਹੀਆਂ ਹਨ। ਜਿਸਦੇ ਤਹਿਤ ਹੀ ਜਸਸ ਵਿਭਾਗ ਵੱਲੋਂ ਪੇਂਡੂ ਜਲ ਸਪਲਾਈ ਸਕੀਮਾਂ ਚਲਾਉਣ ਲਈ 48 ਘੰਟੇ ਦੀ ਟ੍ਰੇਨਿੰਗ ਮਗਨਰੇਗਾ, ਐਸ.ਐਚ.ਜੀ.ਤੇ ਪੀ.ਐਮ.ਏ.ਵਾਈ (ਜੀ) ਦੇ ਪਰਿਵਾਰਕ ਮੈਂਬਰਾਂ ਨੂੰ ਕਰਵਾਉਣਾ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਲਈ ਯੂਨੀਅਨ ਵੱਲੋਂ ਮਿਤੀ 6 ਜੁਲਾਈ 2023 ਨੂੰ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਮਿਤੀ 11 ਜੁਲਾਈ ਤੋਂ 14 ਜੁਲਾਈ 2023 ਤੱਕ ਪੰਜਾਬ ਭਰ ਵਿਚ ਲਗਾਤਾਰ ਪੰਜਾਬ ਸਰਕਾਰ ਤੇ ਵਿਭਾਗ ਦੀ ਮਨੇਜਮੈਂਟ ਦੇ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੇ ਉਸੇ ਦਿਨ ਹੀ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁੱਖ ਦਫਤਰ ਪਟਿਆਲਾ ਵੱਲੋਂ ਮਿਤੀ 6-07-2023 ਨੂੰ ਪੱਤਰ ਜਾਰੀ ਕਰਕੇ ਯੂਨੀਅਨ ਨੂੰ ਮੰਗਾਂ-ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਮਿਤੀ 12 ਜੁਲਾਈ 2023 ਨੂੰ ਵਿਭਾਗੀ ਮੁਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਹਾਲੀ ਦੇ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ। ਇਸਦੇ ਨਾਲ ਹੀ ਵਿਭਾਗ ਵੱਲੋਂ ਮਿਤੀ 6 ਜੁਲਾਈ ਨੂੰ ਇਕ ਹੋਰ ਚਿੱਠੀ ਜਾਰੀ ਕੀਤੀ ਗਈ ਸੀ ਕਿ ਉਕਤ ਜਥੇਬੰਦੀ ਦੀ ਵਿਭਾਗੀ ਮੁਖੀ, ਜਸਸ ਵਿਭਾਗ ਮੁਹਾਲੀ ਦੇ ਨਾਲ 26-06-2023 ਨੂੰ ਮਿਨੀ ਸਕੱਤਰਤ ਚੰਡੀਗੜ ਵਿਖੇ ਹੋਈ ਮੀਟਿੰਗ ਦੌਰਾਨ ਇਨਲਿਸਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿਚ ਸਿੱਧੇ ਤੌਰ ’ਤੇ ਕੰਟਰੈਕਟ ਤੇ ਲੈਣ ਸਬੰਧੀ ਵਿਭਾਗੀ ਰਿਪੋਰਟ (ਪਾਲਸੀ) ਮਿਤੀ 10 ਜੁਲਾਈ 2023 ਤੱਕ ਪ੍ਰਸੋਨਲ/ਵਿੱਤ ਵਿਭਾਗ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਪਰ ਤ੍ਰਸਦੀ ਇਹ ਹੈ ਕਿ ਵਿਭਾਗ ਵੱਲੋਂ 7 ਜੁਲਾਈ 2023 ਨੂੰ ਇਕ ਹੋਰ ਚਿੱਠੀ ਜਾਰੀ ਕਰਕੇ ਵਿਭਾਗੀ ਮੁਖੀ ਦੇ ਨਾਲ 12 ਜੁਲਾਈ 2023 ਨੂੰ ਯੂਨੀਅਨ ਦੀ ਤੈਅ ਹੋਈ ਮੀਟਿੰਗ ਨੂੰ ਰੱਦ ਕਰਕੇ ਅਗਲੀ ਮੀਟਿੰਗ 14 ਜੁਲਾਈ 2023 ਕਰਨ ਦਾ ਸਮਾਂ ਦਿੱਤਾ ਗਿਆ ਲੇਕਿਨ ਵਿਭਾਗ ਵੱਲੋਂ ਮਿਤੀ 11-07-2023 ਨੂੰ ਪੱਤਰ ਜਾਰੀ ਕਰਕੇ 14 ਜੁਲਾਈ ਨੂੰ ਵਿਭਾਗੀ ਮੁਖੀ ਦੇ ਨਾਲ ਹੋਣ ਵਾਲੀ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਵਿਭਾਗ ਵੱਲੋਂ ਲਿਖਤੀ ਰੂਪ ਵਿਚ ਤੈਅ ਕੀਤੇ ਸਮੇਂ ਵਿਚ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿਚ ਲੈਣ ਵਾਲੀ ਪਾਲਸੀ ਨੂੰ ਸਰਕਾਰ ਕੋਲ ਅਜੇ ਤੱਕ ਨਹੀਂ ਭੇਜਿਆ ਗਿਆ ਹੈ। ਜਿਸਦੇ ਰੋਸ ਵਜੋਂ ਯੂਨੀਅਨ ਵੱਲੋਂ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਤਹਿਤ ਮਿਤੀ 14 ਜੁਲਾਈ ਨੂੰ ਸਾਰੇ ਪੰਜਾਬ ਵਿਚ ਪੰਜਾਬ ਸਰਕਾਰ ਅਤੇ ਵਿਭਾਗ ਦੀ ਮਨੇਜਮੈਂਟ ਦੇ ਖਿਲਾਫ ਅਰਸ਼ੀ ਫੂਕ ਪ੍ਰਦਰਸ਼ਨ ਕਰਕੇ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਮਨੇਜਮੈਂਟ ਵੱਲੋਂ ਵਰਕਰ ਵਿਰੋਧੀ ਲਏ ਜਾ ਰਹੇ ਫੈਸਲਿਆਂ ਨੂੰ ਤੁਰੰਤ ਵਾਪਸ ਨਾ ਲਿਆ ਗਿਆ, ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਦੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਵਾਲੀ ਪ੍ਰਪੋਜਲ ਸਰਕਾਰ ਦੀ ਕੈਬਨਿਟ ਸਬ-ਕਮੇਟੀ ਕੋਲ ਤੁਰੰਤ ਨਹੀਂ ਭੇਜੀ ਗਈ ਸਮੇਤ ਯੂਨੀਅਨ ਦੇ ਮੰਗ ਪੱਤਰ ਦਰਜ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ 16 ਜੁਲਾਈ 2023 ਨੂੰ ਲੁਧਿਆਣਾ ਈਸੜੂ ਭਵਨ ਵਿਖੇ ਮੀਟਿੰਗ ਕਰਨ ਉਪਰੰਤ ਭਵਿੱਖ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ, ਜਿਸਦੀ ਸਾਰੀ ਜੁੰਮੇਵਾਰੀ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਦੀ ਹੋਵੇਗੀ।
ਜਾਰੀ ਕਰਤਾ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਇਸ ਮੋਕੇ ਤੇ ਹਾਜਰ ਹੋਏ ਸਾਥੀ ਨਿਸਾਨ ਸਿੰਘ, ਜਗਤਾਰ ਸਿੰਘ ਸੰਧੂ, ਗੋਰਾ ਮਸੀਹ , ਬਲਵਿੰਦਰ ਸਿੰਘ , ਗੁਰਜਿੰਦਰ ਸਿੰਘ ,ਰਣਜੋਧ ਸਿੰਘ, ਜਨਕ ਸਿੰਘ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਸਤਵੰਤ ਸਿੰਘ, ਆਦਿ ਸਾਥੀ ਹਾਜਰ ਹੋਏ ! Punjabi Akhar