ਨਵੀਂ ਦਿੱਲੀ, 10 ਜੁਲਾਈ
ਭਾਰਤ ਵੱਲੋਂ ਫਰਾਂਸ ਤੋਂ 26 ਰਾਫਾਲ ਲੜਾਕੂ ਜਹਾਜ਼ ਅਤੇ ਤਿੰਨ ਸਕਾਰਪੀਅਨ ਸ਼੍ਰੇਣੀ ਦੀਆਂ ਰਵਾਇਤੀ ਪਣਡੁੱਬੀਆਂ ਖ਼ਰੀਦਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰੱਖਿਆ ਬਲਾਂ ਵੱਲੋਂ ਇਹ ਤਜਵੀਜ਼ ਰੱਖਿਆ ਮੰਤਰਾਲੇ ਕੋਲ ਰੱਖੀ ਗਈ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਹਫ਼ਤੇ ਫਰਾਂਸ ਦੀ ਯਾਤਰਾ ਦੌਰਾਨ ਕੀਤੇ ਜਾਣ ਦੀ ਸੰਭਾਵਨਾ ਹੈ। Punjabi Akhar
