ਭਾਰਤ ਦੇ ਲਕਸ਼ੈ ਸੇਨ ਨੇ ਕੈਨੇਡਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ

ਕੈਲਗਰੀ, 11 ਜੁਲਾਈਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਕੈਨੇਡਾ ਓਪਨ ਦੇ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੇਂਗ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਆਪਣਾ ਦੂਜਾ ਬੀਡਬਲਿਊਐੱਫ (ਬੈਡਮਿੰਟਨ ਵਿਸ਼ਵ ਫੈਡਰੇਸ਼ਨ) ਸੁਪਰ 500 ਖਿਤਾਬ ਜਿੱਤ ਲਿਆ ਹੈ। 21 ਸਾਲਾ ਖਿਡਾਰੀ ਨੇ 2022 ਇੰਡੀਆ ਓਪਨ ਵਿੱਚ ਆਪਣਾ ਪਹਿਲਾ ਸੁਪਰ 500 ਖਿਤਾਬ ਜਿੱਤਿਆ ਸੀ। ਸੇਨ ਨੇ ਸ਼ਾਨਦਾਰ ਗਤੀ ਅਤੇ ਹੁਨਰ ਦੇ ਮਿਸ਼ਰਣ ਦੀ ਵਰਤੋਂ ਕਰਦੇ ਹੋਏ ਇੱਥੇ ਫਾਈਨਲ ਵਿੱਚ ਮੌਜੂਦਾ ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ 21-18, 22-20 ਨਾਲ ਹਰਾਇਆ। Punjabi Akhar

Leave a Comment

[democracy id="1"]

You May Like This