ਮੇਟਾ ਨੇ ਟਵਿੱਟਰ ਨੂੰ ਟੱਕਰ ਦੇਣ ਵਾਲੀ ਐਪ ‘ਥ੍ਰੈਡਸ’ ਜਾਰੀ ਕੀਤੀ

ਲੰਡਨ, 6 ਜੁਲਾਈ ਬਹੁਕੌਮੀ ਕੰਪਨੀ ਕੰਪਨੀ ਮੇਟਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਟੱਕਰ ਦੇਣ ਲਈ ਨਵਾਂ ਐਪ ‘ਥ੍ਰੈਡਸ’ ਜਾਰੀ ਕੀਤਾ ਹੈ। ਇਹ ਨਵੀਂ ਐਪ ਉਦਯੋਗਪਤੀ ਐਲੋਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦੇਵੇਗੀ। ‘ਥ੍ਰੈਡਸ’ ਮੇਟਾ ਦੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦਾ ‘ਟੈਕਸਟ’ (ਵਿਚਾਰ/ਸੁਨੇਹਾ) ਸਾਂਝਾ ਕਰਨ ਵਾਲਾ ਹੈ। ਕੰਪਨੀ ਅਨੁਸਾਰ ਐਪ ਤਾਜ਼ਾ ਅਪਡੇਟ ਕੀਤੀ ਜਾਣਕਾਰੀ ਅਤੇ ਜਨਤਕ ਗੱਲਬਾਤ ਲਈ ਇੱਕ ਨਵਾਂ ਪਲੇਟਫਾਰਮ ਮੁਹੱੲੀਆ ਕਰੇਗੀ। ਐਪ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਅਮਰੀਕਾ, ਬਰਤਾਨੀਆ, ਆਸਟਰੇਲੀਆ, ਕੈਨੇਡਾ ਅਤੇ ਜਾਪਾਨ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਐਪਲ ਅਤੇ ਗੂਗਲ ਦੇ ਐਂਡਰਾਇਡ ਐਪ ਸਟੋਰਾਂ ‘ਤੇ ਉਪਲਬੱਧ ਹੋ ਗਈ। Punjabi Akhar 

Leave a Comment

[democracy id="1"]

You May Like This