ਧਰਤੀ ਦਾ ਲਗਾਤਾਰ ਵੱਧ ਰਿਹਾ ਹੈ ਤਾਪਮਾਨ: ਲਗਾਤਾਰ ਤੀਜੇ ਦਿਨ ਗਰਮੀ ਰਿਕਾਰਡ ਪੱਧਰ ’ਤੇ

ਨਿਊਯਾਰਕ, 6 ਜੁਲਾਈ
ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਧਰਤੀ ਦਾ ਔਸਤ ਤਾਪਮਾਨ ਰਿਕਾਰਡ ਉੱਚ ਪੱਧਰ ‘ਤੇ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਗਲੋਬਲ ਔਸਤ ਤਾਪਮਾਨ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਸੀ ਅਤੇ ਅਗਲੇ ਹੀ ਦਿਨ ਮੰਗਲਵਾਰ ਨੂੰ ਤਾਪਮਾਨ ਹੋਰ ਵੀ ਵੱਧ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਧਰਤੀ ਦਾ ਔਸਤ ਤਾਪਮਾਨ 17.01 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਮੰਗਲਵਾਰ ਨੂੰ ਵਧ ਕੇ 17.18 ਡਿਗਰੀ ਸੈਲਸੀਅਸ ਹੋ ਗਿਆ। ਯੂਨੀਵਰਸਿਟੀ ਆਫ ਮੇਨ ਦੇ ‘ਕਲਾਈਮੇਟ ਰੀਅਨਾਲਾਈਜ਼ਰ’ ਦੇ ਮੁਤਾਬਕ ਬੁੱਧਵਾਰ ਨੂੰ ਔਸਤ ਗਲੋਬਲ ਤਾਪਮਾਨ ਵੀ 17.18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਾਈਮੇਟ ਰੀਐਨਾਲਾਈਜ਼ਰ’ ਸੈਟੇਲਾਈਟ ਡੇਟਾ ਅਤੇ ਕੰਪਿਊਟਰਾਈਜ਼ਡ ਕੈਲਕੂਲੇਸ਼ਨ ਦੇ ਆਧਾਰ ‘ਤੇ ਦੁਨੀਆ ਦੇ ਤਾਪਮਾਨ ਨੂੰ ਮਾਪਦਾ ਹੈ। ਵਿਗਿਆਨੀ ਪਿਛਲੇ ਕਈ ਮਹੀਨਿਆਂ ਤੋਂ ਚਿਤਾਵਨੀ ਦੇ ਰਹੇ ਹਨ ਕਿ ਮਨੁੱਖੀ ਗਤੀਵਿਧੀਆਂ ਕਾਰਨ ਹੋਣ ਵਾਲੇ ਜਲਵਾਯੂ ਪਰਿਵਰਤਨ ਕਾਰਨ 2023 ਵਿੱਚ ਰਿਕਾਰਡ ਗਰਮੀ ਦਰਜ ਕੀਤੀ ਜਾ ਸਕਦੀ ਹੈ। Punjabi Akhar

Leave a Comment

[democracy id="1"]

You May Like This