ਲੰਡਨ, 2 ਜੁਲਾਈ
ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਦੇਸ਼ ਵਿੱਚ ਉਨ੍ਹਾਂ ਨੇ ਵੀ ਨਸਲਵਾਦ ਦੀ ਪੀੜ ਝੱਲੀ ਹੈ। ਉਹ ਇੱਥੇ ਲਾਰਡਜ਼ ਕ੍ਰਿਕਟ ਗਰਾੳੂਂਡ ’ਤੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਐਸ਼ੇਜ਼ ਲੜੀ ਦੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ। ਕ੍ਰਿਕਟ ਦੇ ਸ਼ੌਕੀਨ 43 ਸਾਲਾ ਸੂਨਕ ਦੀ ਬੀਬੀਸੀ ਦੇ ‘ਟੈਸਟ ਮੈਚ ਸਪੈਸ਼ਲ’ (ਟੀਐੱਮਸੀ) ਰੇਡੀਓ ਪ੍ਰੋਗਰਾਮ ਦੌਰਾਨ ਇੰਟਰਵਿੳੂ ਲਈ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕੀਤੇ ਜਾਣ ਤੋਂ ਇਨਕਾਰ ਕੀਤਾ। -ਪੀਟੀਆਈ