
ਬਟਾਲਾ, 13 ਜੂਨ ( ਬਿਊਰੋ ) ਕਿਸਾਨ ਸ. ਗੁਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਸੇਖੂਪੁਰ ਖੁਰਦ ਬਲਾਕ ਬਟਾਲਾ ਜਿਲ੍ਹਾ ਗੁਰਦਾਸਪੁਰ ਵਿੱਚ ਰਹਿੰਦਾ ਹੈ। ਗੱਲਬਾਤ ਕਰਦਿਆਂ ਸ. ਗੁਰਜਿੰਦਰ ਸਿੰਘ ਨੌਜਵਾਨ ਕਿਸਾਨ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਪੁਰਖੀ ਕਿਤੇ ਨੂੰ ਸਫਲ ਬਣਾਉਣ ਲਈ ਆਪਣੇ ਪਰਿਵਾਰ ਸਮੇਤ ਖੇਤੀ ਅਤੇ ਸਹਾਇਕ ਧੰਦਿਆ ਨਾਲ ਵਧੀਆ ਜੀਵਨ ਬਤੀਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਸ ਕੋਲ ਕੁੱਲ 20 ਏਕੜ ਜਮੀਨ ਹੈ। ਇਸ ਰਕਬੇ ਵਿੱਚ ਇਹ ਕਿਸਾਨ ਬਾਸਮਤੀ ਅਤੇ ਕਣਕ ਦੀ ਖੇਤੀ ਕਰ ਰਿਹਾ ਹੈ ।ਇਸ ਖੇਤੀ ਦੇ ਨਾਲ ਨਾਲ ਇਹ ਕਿਸਾਨ ਇਕ ਵਧੀਆ ਪਸ਼ੂ ਪਾਲਕ ਵੀ ਹੈ।ਪਸ਼ੂ ਪਾਲਣ ਦੇ ਧੰਦੇ ਵਿੱਚ ਇਸ ਕੋਲ ਵਧੀਆ ਕਿਸਮ ਦੀਆ 15 ਐੱਚ ਐੱਫ ਗਾਵਾ ਹਨ।ਜਿਸ ਤੋ ਇਹ ਆਪਣੇ ਇਲਾਕੇ ਵਿੱਚ ਇਕ ਵਧੀਆ ਦੁੱਧ ਉਤਪਾਕ ਵੀ ਹੈ।ਇਹ ਕਿਸਾਨ ਰੋਜਾਨਾ ਦਾ 1.0 ਕੁਇੰਟਲ ਦੁੱਧ ਦੀ ਵਿਕਰੀ ਕਰ ਕੇ ਚੰਗਾ ਮੁਨਾਫਾ ਪ੍ਰਾਪਤ ਕਰ ਰਿਹਾ ਹੈ।
ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪਸ਼ੂ ਪਾਲਣ ਦੇ ਧੰਦੇ ਇਸ ਕਿਸਾਨ ਨੇ ਡੇਅਰੀ ਵਿਭਾਗ ਅਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਵੇਰਕਾ ਮਿਲਕ ਪਾਲਟ ਤੋ ਟ੍ਰੇਨਿੰਗ ਪ੍ਰਾਪਤ ਕੀਤੀ ਜਿਸ ਨਾਲ ਇਹ ਕਿਸਾਨ ਪਸੂ ਪਾਲਣ ਦੇ ਧੰਦੇ ਵਿੱਚ ਵਧੀਆ ਮੁਨਾਫਾ ਕਮਾ ਰਿਹਾ ਹੈ।
ਇਹ ਕਿਸਾਨ ਪਸ਼ੂ ਪਾਲਣ ਦੇ ਧੰਦੇ ਦੇ ਨਾਲ ਨਾਲ ਸਬਜੀਆ ਦੀ ਖੇਤੀ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਜੀਆਂ ਦੀ ਖੇਤੀ ਸਬੰਧੀ ਮਹਿਕਮੇ ਦੇ ਸਹਿਯੋਗ ਨਾਲ ਕਰਤਾਰਪੁਰ ਤੋ ਟ੍ਰੇਨਿੰਗ ਪ੍ਰਾਪਤ ਕੀਤੀ ਹੋਈ ਹੈ। ਜੋ ਕਿ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਦੇ ਮੁਕਾਬਲੇ ਵਧੀਆ ਹੈ ਕਿੳਕਿ ਝੋਨੇ ਦੀ ਖੇਤੀ ਵਿੱਚ ਪਾਣੀ ਦਾ ਵੱਧ ਇਸਤਮਾਲ ਹੁੰਦਾ ਹੈ ਜਦਕਿ ਸਬਜੀਆ ਦੀ ਖੇਤੀ ਇਕ ਬਹੁਤ ਹੀ ਵਧੀਆ ਝੌਨੇ ਦਾ ਬਦਲਾਵ ਹੈ। ਇਹ ਕਿਸਾਨ ਅਤਮਾ ਸਕੀਮ ਤਹਿਤ ਮਿੱਤਰ ਕਿਸਾਨ ਵਜੌ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਅਤੇ ਪੀ.ਏ.ਯੂ ਕਿਸਾਨ ਕਲੱਬ ਦਾ ਮੈਬਰ ਹੋਣ ਦੇ ਨਾਲ ਨਾਲ ਡੇਅਰੀ ਵਿਭਾਗ ਦੇ ਪੀ.ਡੀ.ਐੱਫ.ਏ ਦਾ ਜਿਲ੍ਹਾ ਲੈਵਲ ਪ੍ਰਧਾਨ ਵਜੋ ਵੀ ਸੇਵਾ ਨਿਭਾ ਰਿਹਾ ਹੈ।ਇਸ ਤਰਾ ਇਹ ਨੌਜਵਾਨ ਕਿਸਾਨ ਖੇਤੀ ਅਤੇ ਸਹਾਇਕ ਧੰਦਿਆ ਨੂੰ ਵਧੀਆ ਤਰੀਕੇ ਨਾਲ ਅਪਣਾ ਕੇ ਇਲਾਕੇ ਦੇ ਹੋਰਨਾ ਕਿਸਾਨਾ ਲਈ ਪ੍ਰੇਰਣਾ ਸਰੋਤ ਵਜੌ ਉਭਰ ਰਿਹਾ ਹੈ।