ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਕੱਲ 13 ਜੂਨ ਨੂੰ ਬਰਸੀ ਮਨਾਈ ਜਾਵੇਗੀ

 

ਬਟਾਲਾ, 12 ਜੂਨ ( ਬਿਊਰੋ   ) ਡਾ: ਸੁਖਮਿੰਦਰ ਕੌਰ, ਜਿਲ੍ਹਾ ਆਯੁਰਵੈਦਿਕ ਅਫਸਰ (ਸੇਵਾਮੁਕਤ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕੱਲ 13 ਜੂਨ ਨੂੰ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਪਿੰਡ ਮਹਿਤਾ ਚੈਂਕ ਵਿਖ 26ਵੀਂ ਬਰਸੀ ਮਨਾ ਕੇ ਉਨ੍ਹਾ ਨੂੰ ਸ਼ਰਧਾ ਤੇ ਫੁੱਲ ਅਰਪਨ ਕੀਤੇ ਜਾਣਗੇ।

 ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਕੈਪਟਨ ਮਨਜਿੰਦਰ ਸਿੰਘ ਭਿੰਡਰ ਜੋ ਕਿ 13 ਜੂਨ 1997 ਨੂੰ ਦਿੱਲੀ ਦੇ ਉਪਹਾਰ  ਸਿਨਮੇ ਵਿਚ ਅੱਗ ਲਗਣ ਕਾਰਨ ਲੋਕਾਂ ਦੀਆਂ ਜਾਨਾ ਬਚਾਉਦਾ ਹੋਇਆ ਆਪਨੀ ਪਤਨੀ ਤੇ ਬੱਚੇ ਸਮੇਤ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੇ ਬੁੱਤ ਤੇ ਹਰ ਸਾਲ ਵਾਂਗ ਫੁਲ ਮਾਲਾ ਚੜਾ ਕੇ ਸਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ਗੁਰਮਿੰਦਰ ਕੋਰ ਵੀ ਮੌਜੂਦ ਸਨ।

     ਜਿਕਰਯੋਗ ਹੈ ਕਿ ਉਪਹਾਰ ਸਿਨਮਾ ਦਿੱਲੀ ਵਿਖੇ ਵਾਪਰੇ ਭਿਆਨਕ ਅਗਨੀਕਾਂਡ ਵਿਚ 150 ਲੋਕਾਂ ਦੀਆਂ ਜਿੰਦਗੀਆਂ ਨਿਰਸਵਾਰਥ ਹੋ ਕੇ ਬਚਾਉਂਦਿਆਂ ਕੈਪਟਨ ਮਨਜਿੰਦਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਦੌਰਾਨ ਆਪਣੀ ਅਤੇ 4 ਸਾਲਾ ਪੱਤਰ ਪ੍ਰਭਸਿਮਰਨ ਸਿੰਘ ਅਤੇ ਪਤਨੀ ਜੋਤ ਸਰੂਪ ਕੌਰ ਦੀ ਜਾਨ ਚਲੀ ਗਈ ਸੀ।

Leave a Comment

[democracy id="1"]

You May Like This