ਅੰਮਿ੍ਤਸਰ, 26 ਮਈ
ਅੰਮਿ੍ਤਸਰ ਦੇ ਵਾਲਡ ਸਿਟੀ ਵਿੱਚ ਘਰੇਲੂ ਬਿਜਲੀ ਸਪਲਾਈ ਦਾ ਲੋਡ ਵਧਾਉਣ ਲਈ ਹੁਣ ਕਾਰਪੋਰੇਸ਼ਨ ਕੋਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਰਹੀ। ਇਸ ਬਾਬਤ ਕਮਿਸ਼ਨਰ ਨਗਰ ਨਿਗਮ ਨੇ ਪੀ ਸੀ ਪੀ ਸੀ ਐਲ, ਬਾਰਡਰ ਜੋਨ ਦੇ ਮੁਖੀੇ ਨੂੰ ਪੱਤਰ ਲਿਖ ਕੇ ਜਾਣੂੰ ਕਰਵਾ ਦਿੱਤਾ ਹੈ, ਜਿਸ ਨਾਲ ਲੋਕਾਂ ਦੀ ਵੱਡੀ ਮੰਗ ਦਾ ਹੱਲ ਹੋਇਆ ਹੈ। ਦੱਸਣਯੋਗ ਹੈ ਕਿ ਅੰਮਿ੍ਤਸਰ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਨਿਗਮ ਅਧਿਕਾਰੀਆਂ ਕੋਲ ਇਹ ਮੁੱਦਾ ਬੜੇ ਜੋਰ ਨਾਲ ਉਠਾਇਆ ਸੀ ਅਤੇ ਉਪਰੰਤ ਇਸ ਮੁੱਦੇ ਉਤੇ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲੇ ਸਨ, ਜਿੰਨਾ ਨੇ ਇਸ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਸੀ।
ਬਿਜਲੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਨੇ ਲਿਖਿਆ ਕਿ ਵਾਲਡ ਸਿਟੀ ਵਿੱਚ ਜੇਕਰ ਕੋਈ ਘਰੇਲੂ ਖਪਤਕਾਰ ਜਾਇਜ਼ ਮਾਤਰਾ ਵਿੱਚ ਲੋਡ ਵਧਾਉਂਦਾ ਹੈ ਤਾਂ ਐਨ ਓ ਸੀ ਦੀ ਲੋੜ ਨਹੀਂ, ਪਰ ਜੇਕਰ ਕੋਈ ਵਪਾਰਕ ਵਰਤੋਂ, ਹੋਟਲ, ਬਰੈਡ ਐਂਡ ਬਰੇਕਫਾਸਟ ਸਕੀਮ ਆਦਿ ਲਈ ਆਮ ਲੋੜ ਤੋਂ ਵੱਧ ਲੋਡ ਵਧਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਲਈ ਲਿਖਿਆ ਜਾਵੇ।
ਪੱਤਰ ਅਨੁਸਾਰ ਗਲਿਆਰਾ ਪੋ੍ਜੈਕਟ ਵਿੱਚ ਘਰੇਲੂ ਕੁਨੈਕਸ਼ਨ ਲੈਣ ਜਾਂ ਲੋਡ ਵਧਾਉਣ ਲਈ ਐਨ ਓ ਸੀ ਦੀ ਲੋੜ ਰਹੇਗੀ। ਇਸੇ ਤਰ੍ਹਾਂ ਐਨ ਆਰ ਐਸ ਦੇ ਨਵਾਂ ਕੁਨੈਕਸ਼ਨ ਲੈਣ ਜਾਂ ਲੋਡ ਵਧਾਉਣ ਲਈ ਐਨ ਓ ਸੀ ਦੀ ਲੋੜ ਰਹੇਗੀ। ਰਿਹਇਸ਼ੀ ਕੁਨੈਕਸ਼ਨ ਜੋ ਕਿ ਕੱਟਿਆ ਹੋਇਆ ਹੈ ਨੂੰ ਮੁੜ ਬਹਾਲ ਕਰਨ ਲਈ ਵੀ ਐਨ ਓ ਸੀ ਦੀ ਲੋੜ ਨਹੀਂ ਪਵੇਗੀ।