
ਬਟਾਲਾ, 25 ਮਈ ( ਬਿਊਰੋ ) ਨਗਰ ਨਿਗਮ ਬਟਾਲਾ ਵੱਲੋ ਵਾਤਾਵਰਣ ਦਿਵਸ ਤੇ ਮੇਰੀ ਲਾਈਫ ਮੇਰਾ ਸਵੱਛ ਸਹਿਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੇਗਰਾਮ ਤਹਿਤ 3 ਆਰ.ਆਰ. ਸੈਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾ 3 ਆਰ. ਆਰ ਸੈਟਰ ਨਗਰ ਨਿਗਮ ਬਟਾਲਾ, ਦੂਜਾ ਗੌਰਮਿੰਟ ਹਾਈ ਸਕੂਲ, ਅਤੇ ਤੀਜਾ ਆਰੀਆ ਗਰਲਜ ਸੀਨੀਅਰ ਸਕੈਡਰੀ ਸਕੂਲ ਵਿਖੇ ਸਥਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਟਾਈਮ ਵਿੱਚ ਸਕੂਲਾਂ ਅਤੇ ਕਾਲਜਾਂ ਨਾਲ ਸੰਪਰਕ ਕਰਕੇ 3 ਆਰ. ਆਰ ਸੈਟਰ ਖੋਲੇ ਜਾਣਗੇ। ਸਹਿਰ ਵਾਸੀ ਆਪਣੇ ਘਰਾਂ ਵਿੱਚ ਪਿਆ ਪੁਰਾਣਾ ਵਾਧੂ ਸਮਾਨ ਜਿਵੇ ਪੁਰਾਣੇ ਬੂਟ ,ਚੱਪਲਾਂ ,ਕਿਤਾਬਾਂ ,ਬੈਗ ,ਬਿਜਲੀ ਉਪਰਕਣ ਭਾਡੇ ਖਿਡਾਉਣੇ ਆਦਿ ਇਹਨਾ ਸੈਟਰਾਂ ਵਿੱਚ ਜਾ ਕੇ ਜਮ੍ਹਾ ਕਰਵਾ ਸਕਦੇ ਹਨ, ਤਾਂ ਜੋ ਇਹ ਵਾਧੂ ਸਮਾਨ ਲੋੜਵੰਦ ਲੋਕਾਂ ਦੀ ਵਰਤੋ ਵਿੱਚ ਆ ਸਕੇ । ਉਨ੍ਹਾਂ ਕਿਹਾ ਕਿ ਲੋੜਵੰਦ ਵਿਆਕਤੀ ਇਸ ਸਮਾਨ ਨੂੰ ਆਪਣੀ ਜਰੂਰਤ ਅਨੁਸਾਰ 3 ਆਰ ਆਰ ਸੈਟਰ ਵਿੱਚੋ ਲੈ ਸਕਦੇ ਹਨ ।
ਇਸ ਮੌਕੇ ਸੁਪਰਡੈਂਟ ਸ.ਨਿਰਮਲ ਸਿੰਘ ਨੇ ਦੱਸਿਆ ਕਿ ਵਾਤਾਵਰਣ ਦਿਵਸ ਤੇ ਜਿਥੇ ਅਸੀ ਇਸ ਮੁਹਿੰਮ ਨਾਲ ਜੁੜ ਕੇ ਗਰੀਬ/ਲੋੜਵੰਦ ਲੋਕਾਂ ਦੀ ਸੇਵਾ ਕਰਾਂਗੇ ਉਸ ਦੇ ਨਾਲ ਹੀ ਵਾਤਾਵਰਣ ਦੀ ਸਾਫ ਸਫਾਈ ਪ੍ਰਤੀ ਆਪਣਾ ਅਹਿਮ ਯੋਗਦਾਨ ਪਾਵਾਂਗੇ। ਨਗਰ ਨਿਗਮ ਬਟਾਲਾ ਦੀ ਟੀਮ ਵੱਲੋ ਸਕੂਲ ਕਾਲਜਾਂ ਵਿੱਚ ਵਿਦਿਆਰਥੀਆਂ ਦੇ 3 ਆਰ .ਆਰ ਜਾਗੁਕਤਾ ਸੈਮੀਨਾਰ ਲਗਾਏ ਜਾ ਰਹੇ ਹਨ।