ਮੇਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਝੂਠੇ ਅਤੇ ਦੰਭੀ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ ਥਾਂ, ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਪੰਜਾਬ ਸਰਕਾਰ!

 

ਮਿਤੀ 25 ਮਾਨ ਯੋਗ ਮੁੱਖ ਮੰਤਰੀ ਸਾਹਿਬ ( ਬਿਊਰੋ ) 1-ਮੁੱਖ ਮੰਤਰੀ ਸਾਹਿਬ *ਧੂਰੀ ਸਟੇਟ ਹਾਈਵੇ *ਜਾਮ ਕਰਨ ਦੇ ਤੀਸਰੇ ਦਿਨ ਜਦੋਂ ਐਸ ਡੀ ਐਮ ਧੂਰੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਵਿਸ਼ਵਾਸ ਬਣ ਗਿਆ ਕਿ ਇਹ ਠੇਕਾ ਮੁਲਾਜ਼ਮ ਪੱਕੇ *ਇਰਾਦੇ ਧਾਰ ਕੇ ਸੰਘਰਸ਼ ਵਿੱਚ ਆਏ ਹਨ।ਉਸ ਸਮੇਂ ਮਿਤੀ 9-10-22ਨੂੰ ਐਸ ਡੀ ਐਮ ਧੂਰੀ ਵਲੋਂ ਮੁੱਖ ਮੰਤਰੀ *ਸਾਹਿਬ ਦੇ ਦਫ਼ਤਰ ਮਿਤੀ 28-10-2022ਨੂੰ ਮੀਟਿੰਗ ਦਾ *ਲਿਖਤੀ ਸੱਦਾ ਪੱਤਰ ਦਿੱਤਾ ਗਿਆ। ਨਾਲ ਹੀ ਠੇਕਾ ਕਾਮਿਆਂ ਦੇ ਵਿਸ਼ਾਲ *ਇਕੱਠ ਸਾਹਮਣੇ ਮੀਟਿੰਗ ਦੀ ਗਰੰਟੀ ਦਿਤੀ ਗਈ
2—-ਪਰ ਅਫਸੋਸ ਕਿ *ਮੁੰਖ ਮੰਤਰੀ ਸਾਹਿਬ ਆਪ ਜੀ ਦੇ ਦਫਤਰ ਵਲੋਂ *ਮਿਤੀ 27-10-22ਨੂੰ ਮੋਰਚੇ ਦੇ ਨਾਂ ਇੱਕ ਪੱਤਰ ਜਾਰੀ ਕਰਕੇ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ *ਜ਼ਰੂਰੀ ਰੁਝੇਵਿਆਂ ਕਾਰਨ ਮਿਤੀ 28-10-2022ਨੂੰ ਹੋਣ ਵਾਲੀ*ਮੀਟਿੰਗ ਹੁਣ ਮਿਤੀ 18-11-2022ਨੂੰ ਕੀਤੀ ਜਾਵੇਗੀ!
3—ਮੁੱਖ ਮੰਤਰੀ ਸਾਹਿਬ *ਇਕ ਪਾਸੇ *ਪੰਜਾਬ ਸਰਕਾਰ ਪਿਛਲੇ ਲੰਬੇ ਅਰਸੇ ਤੋਂ ਮੋਰਚੇ ਦੀ ਲੀਡਰਸ਼ਿਪ ਨਾਲ ਗਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ *ਦੇ ਅਮਲ ਨੂੰ ਟਾਲ ਰਹੀ ਸੀ ਦੂਸਰੇ ਪਾਸੇ ਇਸ ਹੀ ਅਰਸੇ ਦੋਰਾਨ *ਸਰਕਾਰ ਵੱਲੋਂ ਡੀ ਸੀ ਦਫਤਰ ਬਰਨਾਲਾ ਚ ਕਲੈਰੀਕਲ ਕਾਮਿਆਂ *ਦੀ ਬਾਹਰੋਂ ਪੱਕੀ ਭਰਤੀ ਕਰਕੇ, ਇਸ ਦਫ਼ਤਰ ਵਿੱਚ ਪਹਿਲਾਂ ਤੈਨਾਤ ਆਊਟਸੋਰਸਡ ਮੁਲਾਜ਼ਮਾਂ ਦੀ ਛਾਂਟੀ *ਦਾ ਅਮਲ ਤੇਜ਼ ਕਰ ਦਿੱਤਾ ਗਿਆ ਸਰਕਾਰ ਦੇ ਇਸ ਹਮਲੇ ਨੇ ਠੇਕਾ *ਮੁਲਾਜ਼ਮਾਂ ਨੂੰ ਇਸ ਆਊਟਸੋਰਸਡ ਰੋਜ਼ਗਾਰ ਨੂੰ ਬਚਾਉਣ ਲਈ ਸੰਘਰਸ਼ *ਨੂੰ ਤੇਜ਼ ਕਰਨ ਲਈ ਮਜਬੂਰ ਕਰ ਦਿੱਤਾ ਗਿਆ!
4–ਮੁੱਖ ਮੰਤਰੀ ਸਾਹਿਬ ਦੇ *ਦਫ਼ਤਰ ਦਾ ਅਮਲ ਦੇਖਣ ਯੋਗ ਸੀ ਕਿ *ਮੀਟਿੰਗ ਦਾ ਸਮਾਂ ਖੁਦ ਆਪਣੀ ਮਰਜ਼ੀ ਨਾਲ ਹੀ ਤਹਿ ਕਰਕੇ ਖੁਦ ਆਪਣੀ ਮਰਜ਼ੀ ਨਾਲ ਹੀ ਬਦਲ *ਦਿੱਤਾ ਜਾਂਦਾ ਰਿਹਾ। ਪਹਿਲਾਂ ਦੀ ਤਰ੍ਹਾਂ ਹੀ 18-11-22ਦੀ ਤਹਿ ਕੀਤੀ*ਮੀਟਿੰਗ ਦੀ ਤਰੀਕ ਮੁੜ ਫਿਰ ਬਦਲ ਕੇ 21-12-22ਕਰ ਦਿਤੀ ਗਈ!
5–ਮਿਤੀ 21-12-22ਦੀ *ਮੀਟਿੰਗ ਵੀ ਮੁੱਖ ਮੰਤਰੀ ਸਾਹਿਬ ਨੇਂ ਖ਼ੁਦ ਆਪ ਕਰਨ ਦੀ ਥਾਂ ਸਬ ਕਮੇਟੀ ਦੇ *ਮੰਤਰੀਆਂ ਨੂੰ ਮੀਟਿੰਗ ਲਈ ਭੇਜ ਦਿੱਤਾ ਗਿਆ। ਅਫਸੋਸ ਨਾਕ ਹਾਲਤ ਇਹ ਸੀ ਕਿ ਮੋਰਚੇ ਨੂੰ ਅਗਾਊਂ ਜਾਣਕਾਰੀ ਦੇਣ ਦੀ ਵੀ ਲੋੜ ਨਹੀਂ ਸਮਝੀ ਗਈ ਕਿ ਇਹ ਸਬ ਕਮੇਟੀ ਕਿਸ ਲੋੜ ਵਿਚੋਂ ਅਤੇ ਕਿਸ ਦੀ ਮੰਗ ਤੇ ਗਠਿਤ ਕੀਤੀ ਗਈ?ਕੀ ਇਹ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਧੀਕਾਰਤ ਹੈ?ਕੀ ਇਹ ਮੁੱਖ ਮੰਤਰੀ *ਸਾਹਿਬ ਦਾ ਬਦਲ ਬਣ ਸਕੇਗੀ?
ਇਸ ਦੀ ਅਗਾਊਂ ਜਾਣਕਾਰੀ ਅਤੇ ਚਰਚਾ ਦੀ ਲੋੜ ਸਾਡੇ ਲਈ ਹੋਰ ਵੀ *ਵਧ ਮਹੱਤਵਪੂਰਨ ਸੀ ਕਿਉਂਕਿ ਠੇਕਾ ਮੁਲਾਜ਼ਮ ਪਿਛਲੇ ਅਰਸੇ ਦੋਰਾਨ ਵੱਖ ਵੱਖ ਸਰਕਾਰਾਂ ਵਲੋਂ ਗਠਿਤ ਤਿੰਨ ਸਬ *ਕਮੇਟੀਆਂ ਦਾ ਅਮਲ ਹੰਢਾ ਚੁੱਕੇ ਸਨ ਜਿਹੜੀਆਂ ਸਬ ਕਮੇਟੀਆਂ ਠੇਕਾ *ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ*ਸਰਕਾਰ ਲਈ ਮੁਲਾਜ਼ਮਾਂ ਨੂੰ ਧੋਖੇ ਵਿੱਚ ਰੱਖਕੇ ਡੰਗ ਟਪਾਊ ਹੀ ਸਾਬਤ ਹੋਈਆਂ ਹਨ!ਇਸ ਮੀਟਿੰਗ ਵਿੱਚ ਉਹੀ *ਕੁਝ ਹੋਇਆ ਜਿਸਦੀ ਪਹਿਲਾਂ ਹੀ ਸੰਭਾਵਨਾ ਸੀ।ਸਬ ਕਮੇਟੀ ਵਲੋਂ ਮੀਟਿੰਗ ਦੇ ਅੰਤ ਵਿੱਚ ਇਹ ਕਹਿਕੇ *ਪੱਲਾ ਝਾੜ ਦਿੱਤਾ ਗਿਆ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਮੁੱਖ ਮੰਤਰੀ ਸਾਹਿਬ ਦੇ ਨੋਟਿਸ ਵਿੱਚ ਲਿਆ ਦਿਤੀਆਂ ਜਾਣਗੀਆਂ।
6–ਪੰਜਾਬ ਸਰਕਾਰ ਦੇ *ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰਨ ਦੀ ਥਾਂ *ਪਿਛਲੇ ਇਕ ਸਾਲ ਦੇ ਅਰਸੇ ਦੋਰਾਨ ਸਾਹਮਣੇ ਆਏ ਲਮਕਾਊ ਟਰਕਾਊ ਝੂਠ ਅਤੇ ਧੋਖੇ ਦੇ ਅਮਲ ਨੂੰ ਦੇਖਦੇ ਹੋਏ *ਮੋਰਚੇ ਨੂੰ ਮਜ਼ਬੂਰੀ ਵੱਸ ਸੰਘਰਸ਼ ਦਾ ਪੈਂਤੜਾ ਬਦਲਣਾ ਪਿਆ।ਇਹ *ਸਾਡੀ ਮਜਬੂਰੀ ਸੀ ਜੋ ਸਰਕਾਰ ਵੱਲੋਂ ਪੈਦਾ ਕੀਤੀ ਗਈ ਸੀ। ਇਸ *ਤਬਦੀਲੀ ਮੁਤਾਬਕ ਮੁੱਖ ਮੰਤਰੀ ਸਾਹਿਬ ਦੇ ਫ਼ੀਲਡ ਵਿਚ ਆਉਂਣ ਤੇ ਉਨ੍ਹਾਂ ਦਾ ਵੱਡੇ ਇਕੱਠ ਕਰਕੇ *ਕਾਲੀਆਂ ਝੰਡੀਆਂ ਨਾਲ ਵਿਰੋਧ*ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ*ਗਿਆ।ਜੋ ਇਸ ਅਰਸੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਜਾਰੀ ਕਰਤਾ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ

Leave a Comment

[democracy id="1"]