ਮੇਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਝੂਠੇ ਅਤੇ ਦੰਭੀ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ ਥਾਂ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਪੰਜਾਬ ਸਰਕਾਰ
1—-*ਮੁੱਖ ਮੰਤਰੀ ਸਾਹਿਬ ਬਿਜਲੀ ਦੇਸ਼ ਦੇ ਸਅਨਤੀ ਅਤੇ ਖੇਤੀ ਵਿਕਾਸ ਦੀ ਬੁਨਿਆਦ ਬਣਦੀ ਹੈ।ਇਸ ਤੋਂ ਵੀ ਅਗਾਂਹ ਇਹ ਪੱਕੇ ਰੋਜ਼ਗਾਰ ਦਾ ਵੱਡਾ ਵਸੀਲਾ ਬਣਦੀ ਹੈ*
2—–ਉਪਰੋਕਤ ਲੋੜਾਂ ਨੂੰ ਮੁੱਖ ਰੱਖਕੇ ਬਿਜਲੀ ਕਾਨੂੰਨ 1948ਤਹਿ ਅਤੇ ਲਾਗੂ ਕੀਤਾ ਗਿਆ ਸੀ।ਇਸ ਦੀ ਉਸਾਰੀ ਲੋਕਾਂ ਕੋਲੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਧੰਨ ਨਾਲ, ਲੋਕਾਂ ਵਲੋਂ ਦਾਨ ਕੀਤੀਆਂ ਸਾਂਝੀਆਂ ਜ਼ਮੀਨਾਂ ਤੇ, ਅਤੇ ਲੋਕਾਂ ਵਲੋਂ ਕੀਤੀ ਅਣਥੱਕ ਅਤੇ ਜਾਨ ਦੇ ਕੇ ਕੀਤੀ ਮੇਹਨਤ ਨਾਲ ਕੀਤੀ ਗਈ।
3—ਲੋਕ ਸੇਵਾ ਦੇ ਮਕਸਦ ਦੇ ਨਾਂ ਹੇਠ ਕੀਤੀ ਗਈ ਉਸਾਰੀ ਕਾਰਣ ਇਸ ਖੇਤਰ ਵਿੱਚ ਲੁੱਟ ਕਰਨ ਅਤੇ ਮੁਨਾਫ਼ੇ ਕਮਾਉਣ ਦੀ ਬੰਦਿਸ਼ ਸੀ।ਜਿਸ ਕਾਰਣ ਇਸ ਖੇਤਰ ਵਿਚ ਨਿਜ਼ੀ ਪੂੰਜੀ ਨਿਵੇਸ਼ ਤੇ ਮਨਾਹੀ ਸੀ।
4—-ਮੁੱਖ ਮੰਤਰੀ ਸਾਹਿਬ ਅਜ ਜਦੋਂ ਜਾਨ ਜੋਖ਼ਮ ਵਿਚ ਪਾਕੇ ਕੀਤੀ ਮੇਹਨਤ ਸਦਕਾ ਬਿਜਲੀ,ਘਰ ਘਰ ਤੋਂ ਲੈਕੇ ਕਾਰਖਾਨਿਆਂ ਅਤੇ ਖੇਤਾਂ ਤੱਕ ਪਹੁੰਚ ਗਈ ਹੈ। ਅੱਜ ਜਦੋਂ ਇਹ ਮਾਮੂਲੀ ਕੀਮਤਾਂ ਤੇ ਵੱਡੇ ਲਾਭ ਦੇਣ ਦੇ ਸਮਰੱਥ ਹੋ ਗਈ ਹੈ ਤਾਂ ਉਸ ਸਮੇਂ ਬਿਜਲੀ ਦੀ ਇਸ ਵੇਸਕੀਮਤੀ ਦੌਲਤ ਨੂੰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤੇ ਕਾਰਪੋਰੇਟ ਘਰਾਣਿਆਂ ਅੱਗੇ ਅ੍ਹਨੀ ਅਤੇ ਬੇਰਹਿਮ ਲੁੱਟ ਕਰਨ ਲਈ ਪਰੋਸਣ ਭਾਵ ਨਿਜੀਕਰਣ ਦਾ ਫੈਸਲਾ ਕਿਉਂ ਅਤੇ ਕਿਸ ਲੋੜ ਚੋਂ ਕੀਤਾ ਗਿਆ?
5—-ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਇਸ ਹਮਲੇ ਵਿਚ ਖੁਦ ਸਾਮਲ ਹੈ। ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਕੇ ਨਿੱਜੀ ਸੋਲਰ ਕੰਪਣੀ ਨੂੰ ਘੁਸਪੈਠ ਲਈ ਰਾਹ ਦਿਤਾ ਗਿਆ। ਡੈਮ ਸੇਫਟੀ ਕਾਨੂੰਨ ਨਾਲ ਸਹਿਮਤੀ ਕਰਕੇ ਭਾਖੜਾ, ਗੰਗੂਵਾਲ ਅਤੇ ਕੋਟਲਾ ਆਦਿ ਪ੍ਰੋਜੈਕਟਾਂ ਦਾ ਕੰਟਰੋਲ ਕੇਂਦਰੀ ਸਰਕਾਰ ਅਧੀਨ ਕਰਕੇ ਇਨ੍ਹਾਂ ਦੇ ਨਿਜੀਕਰਣ ਲਈ ਰਾਹ ਪੱਧਰਾ ਕੀਤਾ ਗਿਆ। ਕੰਪਨੀਆਂ ਲਈ ਕੀਮਤਾਂ ਦੀ ਪਹਿਲਾਂ ਵਸੂਲੀ ਲਈ ਸਮਾਰਟ ਮੀਟਰ ਲਾਉਣ ਦੇ ਕਾਰਪੋਰੇਟ ਪੱਖੀ ਫੈਸਲੇ ਨਾਲ ਸਹਿਮਤੀ ਕੀਤੀ ਗਈ। ਕਾਰਪੋਰੇਟੀ ਲੁੱਟ ਨੂੰ ਰਾਸ ਬੈਠਦੇ ਕਾਨੂੰਨ 2022 ਨੂੰ ਪਾਸ ਕਰਨ ਲਈ ਕੇਂਦਰੀ ਸਰਕਾਰ ਨਾਲ ਜੋਟੀ ਪਾਈਂ ਗਈ। ਹੋਰ ਵੀ ਬਹੁਤ ਕੁਝ।
6—-ਮੂੱਖ ਮੰਤਰੀ ਸਾਹਿਬ ਨਿਜੀਕਰਣ ਦੀ ਇਹ ਨੀਤੀ ਭਾਰਤ ਦੇ ਮੇਹਨਤ ਕਸ਼ ਲੋਕਾਂ ਦੇ ਹਿੱਤ ਵਿੱਚ ਹੈ ਜਾਂ ਇਹ ਸੰਸਾਰ ਭਰ ਦੇ ਲੁਟੇਰੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਕਰਨ, ਮੁਨਾਫ਼ੇ ਨਿਚੋੜਨ ਦੇ ਹਿੱਤਾਂ ਨੂੰ ਰਾਸ ਬੈਠਦੀ ਹੈ?
7—-ਮੁਖ ਮੰਤਰੀ ਸਾਹਿਬ ਦੇਸ਼ ਦੇ ਪੈਦਾਵਾਰੀ ਸਰੋਤਾਂ ਅਤੇ ਮੇਹਨਤ ਕਸ਼ ਲੋਕਾਂ ਦੀ ਬੇਰਹਿਮ ਲੁੱਟ ਕਰਨ ਲਈ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿਚ ਤਹਿ ਇਸ ਨੀਤੀ ਵਿਰੁੱਧ ਸੰਘਰਸ਼ , ਲੋਕਪੱਖੀ ਸੰਘਰਸ਼ ਦੀ ਵਾਜਬ ਵਜ੍ਹਾ ਹੈ ਜਾਂ ਇਹ ਸੰਘਰਸ਼ ਲਈ ਇਕ ਬਹਾਨਾ ਹੈ।
8—ਮੁੱਖ ਮੰਤਰੀ ਸਾਹਿਬ ਫਿਰ ਮੇਹਨਤ ਕਸ਼ ਲੋਕਾਂ ਦੇ ਜਿਹੜੇ ਹਿੱਸੇ ਇਹ ਸੰਘਰਸ਼ ਲੜਦੇ ਆ ਰਹੇ ਹਨ, ਉਨ੍ਹਾਂ ਦਾ ਇਹ ਸੰਘਰਸ਼ ਦੇਸ਼ ਭਗਤੀ ਦਾ ਸੰਘਰਸ਼ ਹੈ ਜਾਂ ਨਹੀਂ? ਫਿਰ ਇਸ ਸੰਘਰਸ਼ ਦੇ ਰਾਹ ਵਿੱਚ ਬਹਾਨਿਆਂ ਹੇਠ ਅੜਿੱਕਾ ਡਾਹੁਣ ਵਾਲਿਆਂ ਨੂੰ ਕੀ ਕਿਹਾ ਜਾਵੇ।
ਜਾਰੀ ਕਰਤਾ ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।