ਅਮ੍ਰਿਤਸਰ 18 ਮਈ (ਸਿਮਰਪ੍ਰੀਤ ਸਿੰਘ) ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ, ਪੀਪੀਐਸ ਡੀਸੀਪੀ ਲਾਅ-ਐਂਡ-ਆਰਡਰ ਦੇ ਦਿਸ਼ਾਂ ਨਿਰਦੇਸ਼ਾਂ ਪਰ ਸ਼੍ਰੀਮਤੀ ਅਮਨਦੀਪ ਕੌਰ ਪੀਪੀਐਸ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਟਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਸ਼ਹਿਰ ਵੱਲੋ 7ਵੇ ਯੂ.ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ, ’23 ਤੋਂ 21 ਮਈ, ’23) ਦੇ ਅੱਜ ਚੌਥੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਸਬੰਧੀ ਰਿਆਨ ਇੰਟਰਨੈਸ਼ਨਲ ਸਕੂਲ, ਨਜ਼ਦੀਕ ਗੋਲਡਨ ਗੇਟ, ਅੰਮ੍ਰਿਤਸਰ ਵਿਖੇ ਪੋਸਟਰ ਮੇਕਿੰਗ ਅਤੇ ਐਸੇ ਰਾਈਟਿੰਗ ਦੇ ਕੰਪੀਟੀਸ਼ਨ ਕਰਵਾਏ ਗਏ। ਜਿਸ ਵਿੱਚ ਵਿੱਦਿਆਰਥੀਆਂ ਨੇ ਟਰੈਫਿਕ ਨਿਯਮਾਂ ਨੂੰ ਦਰਸ਼ਾਉਂਦੇ ਬਹੁਤ ਹੀ ਮਨਮੋਹਕ ਅਤੇ ਸੁੰਦਰ ਪੋਸਟਰ ਬਣਾਏ।
ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ.ਆਈ ਦਲਜੀਤ ਸਿੰਘ ਤੇ ਓਹਨਾਂ ਦੀ ਟੀਮ ਨੇ ਇਸ ਮੌਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਈਵੈਂਟ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀਮਤੀ ਅਮਨਦੀਪ ਕੌਰ, ਏਡੀਸੀਪੀ ਟਰੈਫਿਕ, ਅੰਮ੍ਰਿਤਸਰ ਸਿਟੀ ਨੇ ਸ਼ਿਰਕਤ ਕੀਤੀ ਅਤੇ ਟਰੈਫਿਕ ਦੇ ਵਿਸ਼ਿਆਂ ਤੇ ਵੱਖ ਵੱਖ ਕੰਪੀਟੀਸ਼ਨਾਂ ਵਿਚ ਭਾਗ ਲੈ ਰਹੇ ਬੱਚਿਆਂ ਦਾ ਹੌਂਸਲਾ ਵਧਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ। ਓਹਨਾ ਨੇ ਕਿਹਾ ਕਿ ਕਿਸੇ ਵੀ ਕੰਪੀਟੀਸ਼ਨ ਵਿਚ ਭਾਗ ਲੈਣਾ ਹੀ ਕਾਫੀ ਵੱਡੀ ਗੱਲ ਹੁੰਦੀ ਹੈ ਅਤੇ ਅਜਿਹਾ ਕਰਨ ਨਾਲ ਸਾਨੂੰ ਆਤਮ ਬਲ ਮਿਲਦਾ ਹੈ ਅਤੇ ਸਾਡੇ ਵਿਚਲੀ ਸ਼ਖਸ਼ੀਅਤ ਵਿਚ ਨਿਖਾਰ ਆਉਂਦਾ ਹੈ। ਓਹਨਾ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਓਹਨਾਂ ਦੇ ਸੁਨਿਹਰੇ ਭਵਿਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।