Search
Close this search box.

ਵੈੱਬ ਸੀਰੀਜ਼’ DARKNESS TO LIGHT ‘ਨੇ ਕੀਤਾ ਦਰਸ਼ਕਾਂ ਦੇ ਦਿਲਾਂ ਤੇ ਰਾਜ

ਅੰਮ੍ਰਿਤਸਰ ੧੫ ਮਈ ( ਸਿਮਰਪ੍ਰੀਤ ਸਿੰਘ ) ਰਾਏ ਮੂਵੀਜ਼ ਵੈੱਬਸੀਰੀਜ਼ ”ਡਾਰਕਨੈਸ ਟੂ ਲਾਈਟ” ਦੀ ਸਫਲਤਾ ਵਿਚ ਮਨਾਈ ਗਈ ਪਾਰਟੀ । ਡਾਰਕਨੈਸ ਟੂ ਲਾਈਟ ਵੈੱਬਸੀਰੀਜ਼ ਦੇ ਪ੍ਰੋਡਿਊਸਰ ਨਰਿੰਦਰ ਰਾਏ ਨੇ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਕੜੀ ਮਿਹਨਤ ਕਰਕੇ ਇਸ ਵੈੱਬਸੀਰੀਜ਼ ਨੂੰ ਨੇਪਰੇ ਚਾੜ੍ਹਿਆ ਅਤੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀ ਇਹ ਵੈੱਬਸੀਰੀਜ਼ ਇੱਕ ਵਧੀਆ ਵੈੱਬਸੀਰੀਜ਼ ਸਾਬਤ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਪ ਪਾਰਟੀ ਦੇ ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਭਵਿੱਖ ਵਿੱਚ ਐਸੀਆਂ web series ਬਣਣੀਆਂ ਚਾਹੀਦੀਆਂ ਹਨ ਜੋ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ । ਪਰਵਿੰਦਰ ਕੌਰ ਨੇ ਇਹ ਵੀ ਕਿਹਾ ਹੈ ਨਰਿੰਦਰ ਰਾਏ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜੀ ਵੈੱਬਸੀਰੀਜ਼ ਤਿਆਰ ਕੀਤੀ ਗਈ ਹੈ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਜੋ ਸਮਾਜ ਨੂੰ ਚੰਗੀ ਸੇਧ ਦੇਣ ਵਿਚ ਸਾਬਤ ਹੋਵੇਗਾ। ਅਗਰ ਨਰਿੰਦਰ ਰਾਏ ਅਤੇ ਉਨ੍ਹਾਂ ਦੀ ਟੀਮ ਵਾਂਗਰਾ ਸਾਰੇ ਹੀ ਡਾਇਰੈਕਟ, ਪ੍ਰੋਡਿਊਸਰ ਐਸੀਆਂ ਫ਼ਿਲਮਾਂ ਬਣਾਉਣਾ ਸ਼ੁਰੂ ਕਰਨ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਅਤੇ ਹਥਿਆਰਾਂ ਤੋਂ ਮੁਕਤ ਕਰਨ ਵਿੱਚ ਇਨ੍ਹਾਂ ਦਾ ਖਾਸ ਯੋਗਦਾਨ ਰਹੇਗਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਨਵਪ੍ਰੀਤ ਹਸਪਤਾਲ ਦੇ ਮਾਲਿਕ ਡਾ. ਨਵਪ੍ਰੀਤ ਸਿੰਘ, ਆਪ ਪਾਰਟੀ ਤੋਂ ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ, ਅਨਿਲ ਦੱਤਾ ਜੀ, ਸੁਮਿੱਤਰ ਰਾਏ, ਡਾ, ਸੁਖਦੇਵ ਲੇਖੀ, ਹਰਜਿੰਦਰ ਸੋਹਲ, ਐਕਟਰ ਦਲਜੀਤ ਸੋਨਾ, ਮਿਊਜ਼ਿਕ ਡਾਇਰੈਕਟਰ ਮਨਜੀਤ, ਨੇਹਾਂ ਮਹਾਜਨ, ਗੁਰਪਾਲ ਸਿੰਘ ਰਾਏ, ਅਸ਼ਵਨੀ ਅਹੂਜਾ, ਸਰਬ ਸੁਖਪਲ ਸਿੰਘ, ਫਰੈਂਡਲੀ ਮਿਊਜ਼ਿਕਲ ਗਰੁੱਪ ਟੀਮ, ਸੰਜੇ ਮਹੇਸ਼ਵਰੀ, ਗੋਲਡੀ ਮੱਟੂ, ਰਾਕੇਸ਼ ਚੌਹਾਨ, ਰਾਜ ਕੁਮਾਰ ਮਨੀ, ਫੈਸ਼ਨ ਕਰਿਓ ਗਰਾਫਰ ਸਾਇਆ, ਬਾਵਨਾ ਜੀ, ਅਮਿਤ ਮਲਿਕ, ਮੁਕੇਸ਼ ਬੇਦੀ ਆਦਿ ਹਾਜਰ ਸਨ।

Leave a Comment

[democracy id="1"]

You May Like This