ਬਟਾਲਾ, 12 ਮਈ ( ਬਿਊਰੋ ) ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ ਕਾਫੀ ਲੰਬੇ ਸਮੇਂ ਤੋਂ ਖਜੂਰੀ ਗੇਟ ਦੇ ਦੁਕਾਨਦਾਰਾਂ ਅਤੇ ਆਸਪਾਸ ਦੇ ਘਰਾਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂੂਰੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਖਜੂਰੀ ਗੇਟ, ਬਟਾਲਾ ਵਿਖੇ 200 ਕੇਵੀ ਦਾ ਨਵਾਂ ਟਰਾਂਸਫਾਰਮਰ ਲੱਗ ਗਿਆ ਹੈ।
ਇਸ ਸਬੰਧੀ ਜਾਣਾਰੀ ਦਿੰਦਿਆਂ ਦਿਨੇਸ਼ ਖੋਸਲਾ, ਚੇਅਰਮੈਨ ਖੋਸਲਾ ਬਰਾਦਰੀ ਅਤੇ ਆਸਪਾਸ ਦੇ ਦੁਕਾਨਕਾਰਾਂ ਤੇ ਲੋਕਾਂ ਵਲੋਂ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵਾਂ ਟਰਾਂਸਫਾਰਮਰ ਲੱਗਣ ਨਾਲ ਲੋਕਾਂ ਨੂੰ ਬਿਜਲੀ ਦੀ ਲੋੜ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਤੋਂ ਵੱਡੀ ਨਿਜਾਤ ਮਿਲੀ ਹੈ। ਇਸ ਮੌਕੇ ਜੇਈ ਵਿਕਾਸ ਸ਼ਰਮਾ ਅਤੇ ਉਨਾਂ ਦੀ ਪੂਰੀ ਟੀਮ ਵੀ ਮੋਜੂਦ ਸਨ।
ਉਨਾਂ ਅੱਗੇ ਕਿਹਾ ਕਿ ਜਦ ਦੇ ਵਿਧਾਇਕ ਸ਼ੈਰੀ ਕਲਸੀ, ਬਟਾਲਾ ਦੇ ਵਿਧਾਇਕ ਬਣੇ ਹਨ, ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ ਅਤੇ ਕਈ ਸਾਲਾਂ ਤੋਂ ਅਣਗੋਲੇ ਵਿਕਾਸ ਕੰਮ ਉਨਾਂ ਵਲੋਂ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਵਿਧਾਇਕ ਸ਼ੈਰ ਕਲਸੀ ਵਲੋਂ ਬਟਾਲਾ ਸ਼ਹਿਰ ਦੀ ਲਾਇਬ੍ਰੇਰੀ ਨੂੰ ਮੁੜ ਪੁਨਰਸੁਰਜੀਤ ਕਰਨ ਲਈ ਇਮਾਰਤ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਇਤਿਹਾਸਕ ਤੇ ਅਮੀਰ ਵਿਰਸੇ ਨੂੰ ਸੰਭਾਲਣ ਦੇ ਸਫਲ ਯਤਨ ਕੀਤੇ ਗਏ ਹਨ। ਬਟਾਲਾ ਦਾ ਮਾਣ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਮਾਗਮ ਕਰਵਾਉਣ ਤੋਂ ਇਲਾਵਾ ਸ਼ਿਵ ਬਟਾਲਵੀ ਦਾ ਆਦਮ ਕੱਦ ਬੁੱਤ, ਸ਼ਿਵ ਆਡੋਟੋਰੀਅਮ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਲਗਵਾਇਆ ਗਿਆ ਹੈ। ‘ਜਲ ਮਹਿਲ’ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਨ ਨੂੰ ਬੂਰ ਪਿਆ ਹੈ ਅਤੇ ਇਸ਼ ਤੋਂ ਇਲਾਵਾ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕੰਮ ਪ੍ਰਗਤੀ ਅਧੀਨ ਹਨ।
![](https://www.punjabiakhar.in/wp-content/uploads/2023/05/3-796x1024.jpg?v=1684004903)