ਅੰਮ੍ਰਿਤਸਰ 5 ਮਈ ( ਸਿਮਰਪ੍ਰੀਤ ਸਿੰਘ) ਦੁਬਈ ਵਿੱਚ ਹੋਏ ਇੰਟਰਨੈਸ਼ਨਲ ਕਰਾਟੇ ਚੈਮਪੀਅਨਸ਼ਿਪ ਦੁਬਈ ਬੁਢੋਕਨ ਕੱਪ 2023 ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਂਸਿਲ ਕਰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਣ ਤੇ ਕਬੀਰ ਸ਼ਰਮਾ ਦਾ ਫੁੱਲਾਂ ਦੇ ਹਾਰ ਪਾਕੇ ਲੱਡੂਆ ਨਾਲ ਮੂੰਹ ਮਿੱਠਾ ਕਰਵਾ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਕੋਚ ਹਰਿੰਦਰ ਸਿੰਘ ਨੇ ਦੱਸਿਆ ਕਿ ਡੀ ਏ ਵੀ ਸਕੂਲ ਕੇਂਟ ਬ੍ਰਾਂਚ ਦੇ ਵਿਦਿਆਰਥੀ ਕਬੀਰ ਸ਼ਰਮਾ ਨੇ ਦੁਬਈ ਵਿੱਚ ਹੋਏ ਇੰਟਰਨੈਸ਼ਨਲ ਕਰਾਟੇ ਚੈਮਪੀਅਨਸ਼ਿਪ ਦੁਬਈ ਬੁਢੋਕਨ ਕੱਪ 2023 ਵਿੱਚ ਪਹਿਲਾ ਸਥਾਨ ਹਾਂਸਿਲ ਕੀਤਾ ਹੈ ਜੋ ਸਾਡੇ ਸਾਰਿਆਂ ਲਈ ਬੜੇ ਮਾਨ ਵਾਲੀ ਗੱਲ ਹੈ | ਵਿਸ਼ਵ ਭਰ ਵਿੱਚੋ 23 ਦੇਸ਼ਾ ਦੇ ਕਰੀਬ 1000 ਖਿਡਾਰੀਆ ਨੇ ਚੈਮਪੀਅਨ ਸ਼ਿਪ ਵਿਚ ਭਾਗ ਲਿਆ | 12 ਸਾਲ ਤੋਂ ਘੱਟ ਉਮਰ ਦੇ 100 ਖਿਡਾਰੀਆਂ ਵਿਚ ਕਬੀਰ ਨੇ ਕੰਪੀਟੀਸ਼ਨ ਵਿਚ ਵੱਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਪਛਾੜ ( ਕਾਤਾ ਕਰਾਟੇ ) ਵਿੱਚ ਪਹਿਲਾ ਸਥਾਨ ਹਾਸਿਲ ਕਰ ਗੋਲ੍ਡ ਅਤੇ ( ਕੁਮੀਤਾ ਕਰਾਟੇ ) ਵਿੱਚ ਦੂਜਾ ਸਥਾਨ ਹਾਸਿਲ ਕਰ ਚਾਂਦੀ ਦਾ ਕੱਪ ਹਾਂਸਿਲ ਕਰ ਜਿੱਥੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਓਥੇ ਹੀ ਆਪਣੇ ਸ਼ਹਿਰ ਅੰਮ੍ਰਿਤਸਰ ਅਤੇ ਦੇਸ਼ ਦਾ ਖੇਡ ਜਗਤ ਵਿੱਚ ਮਾਨ ਵਧਾਇਆ ਹੈ | ਇਸ ਮੌਕੇ ਦਾਦਾ ਵਰਿੰਦਰ ਸ਼ਰਮਾ ਅਤੇ ਨਾਨਾ ਅਸ਼ੋਕ ਅਰੋੜਾ ਨੇ ਦੱਸਿਆ ਕਿ ਕਬੀਰ ਨੇ ਜੋ ਕਿਹਾ ਕਰ ਵਿਖਾਇਆ ਹੈ | ਓਨਾ ਦੇ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਦੁਬਈ ਵਿੱਚ ਹੋਏ ਇੰਟਰਨੈਸ਼ਨਲ ਕਰਾਟੇ ਚੈਮਪੀਅਨਸ਼ਿਪ ਦੁਬਈ ਬੁਢੋਕਨ ਕੱਪ 2023 ਵਿੱਚ ਕਬੀਰ ਪਹਿਲਾ ਅਤੇ ਦੂਜਾ ਸਥਾਨ ਹਾਂਸਿਲ ਕਰ ਵਾਪਿਸ ਪਰਤਿਆ ਹੈ | ਇਹ ਸਬ ਉਸਦੇ ਕੋਚ ਪਵਨ ਕੁਮਾਰ ਵਲੋਂ ਦਿੱਤੀ ਸਿਖਲਾਈ ਦਾ ਫਲ ਹੈ |ਓਨਾ ਕਿਹਾ ਕਿ ਕਬੀਰ ਆਉਣ ਵਾਲੇ ਦਿਨਾਂ ਵਿੱਚ ਏਸ਼ੀਅਨ ਤੇ ਓਲੰਪਿਕ ਗੇਮਾਂ ਵਿੱਚ ਭਾਗ ਲੈਕੇ ਦੇਸ਼ ਲਈ ਸੋਨ ਤਮਗੇ ਹਾਸਿਲ ਕਰੇਗਾ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਮਾਨ ਵਧਾਏਗਾ | ਇਸ ਮੌਕੇ ਇਲਾਕਾ ਕੌਂਸਲਰ ਸੁਰਿੰਦਰ ਚੋਧਰੀ ਨੇ ਸਮੂਹ ਪਰਿਵਾਰ ਨੂੰ ਵਧਾਈ ਦੇਂਦੇ ਹੋਏ ਨੌਜਵਾਨ ਪੀੜੀ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਨੂੰ ਕਿਹਾ | ਇਸ ਮੌਕੇ ਦਾਦੀ ਵੀਨਾ ਸ਼ਰਮਾ ,ਪਿਤਾ ਪੰਕਜ ਸ਼ਰਮਾ, ਮਾਤਾ ਨਿਸ਼ਾ, ਅਤੇ ਨਾਨੀ ਅਨੀਤਾ ਅਰੋੜਾ , ਰਾਜ ਕੁਮਾਰ ਰਾਜਾ ਪ੍ਰਧਾਨ ,ਰਾਮ ਜੀ ਦਾਸ, ਦੀਪਕ ,ਹਰਸ਼ ਸ਼ਰਮਾ ,ਪੂਜਾ ,ਪਲਾਕਸ਼ੀ ਨੇ ਵੀ ਕਬੀਰ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਸਾਂਝੀ ਕੀਤੀ |