ਮੋਰਿੰਡਾ 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )–ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਅੱਜ ਤੱਕ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਤਰ੍ਹਾਂ ਦੀ ਘਟਨਾ ਅੱਜ ਫਿਰ ਦੁਬਾਰਾ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਵਾਪਰ ਗਈ ਜਿਸ ਵਿੱਚ ਇੱਕ ਸਰਦਾਰ ਵਿਅਕਤੀ ਵੱਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਜਿਸ ਥਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਇਕ ਰਾਤ ਕੈਦ ਰੱਖਿਆ ਗਿਆ ਸੀ ਉਸ ਥਾਂ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਅੱਜ ਵੀ ਦੋ ਆਖੰਡ ਪਾਠ ਸਾਹਿਬ ਆਰੰਭ ਸੰਨ ਇਕ ਵਿਅਕਤੀ ਜਸਬੀਰ ਸਿੰਘ ਪੁਤੱਰ ਅਮਰੀਕ ਸਿੰਘ ਵਾਸੀ ਮੋਰਿੰਡਾ ਅੰਦਰ ਆਉਂਦਾ ਹੈ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਉਨ੍ਹਾਂ ਦੀ ਬੇਅਦਵੀ ਕਰਦਾ ਹੈ ਇਸ ਦੌਰਾਨ ਭਾਵੇਂ ਕਿ ਮੌਜੂਦ ਉਸ ਥਾਂ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਪਰ ਪੁਲਸ ਨੇ ਮੌਕੇ ਤੇ ਪਹੁੰਚ ਕੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਲਿਆਉਦਾ ਗਿਆ
ਇਸ ਘਟਨਾ ਨੂੰ ਸੁਣਦਿਆਂ ਹੀ ਇਲਾਕੇ ਅੰਦਰ ਸੰਗਤਾਂ ਵਿੱਚ ਭਾਰੀ ਰੋਸ ਜਾਗ ਗਿਆ ਸੰਗਤਾਂ ਨੇ ਇਕੱਠਿਆਂ ਹੋ ਕੇ ਪਹਿਲਾਂ ਇਕ ਘੰਟਾ ਸਥਾਨਕ ਵਿਸ਼ਕਰਮਾ ਚੌਂਕ ਵਿਖੇ ਰੋਸ ਧਰਨਾ ਲਗਾਇਆ ਅਤੇ ਆਵਾਜਾਈ ਠੱਪ ਕੀਤੀ ਫਿਰ ਸਮੂਹ ਧਰਨਾਕਾਰੀਆਂ ਨੇ ਇਕੱਤਰ ਹੋ ਕੇ ਸਿਟੀ ਪੁਲਸ ਥਾਣੇ ਦਾ ਘਿਰਾਓ ਕੀਤਾ ਹੈ ਅਤੇ ਮੰਗ ਕੀਤੀ ਕਿ ਦੋਸ਼ੀ ਵਿਅਕਤੀ ਨੂੰ ਦੇ ਹਵਾਲੇ ਕੀਤਾ ਜਾਵੇ ਤਾਂ ਮੌਕੇ ਤੇ ਹੀ ਸਜ਼ਾ ਦਿੱਤੀ ਜਾ ਸਕੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅੇਸਜੀ ਪੀ ਸੀ ਮੈਬਰ ਅਜਮੇਰ ਖੇੜਾ ਨੇ ਬੇਅਦਬੀ ਦੀ ਘਟਨਾ ਸਖਤ ਨਿੰਦਾ ਕੀਤੀ ਇਸ ਮੋਕੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆ ਨੋਜਵਾਨ ਆਗੂ ਧਰਮਿੰਦਰ ਕੋਟਲੀ ਮਨਦੀਪ ਸਿੰਘ ਰੋਣੀ ਬਿਕਰਮਜੀਤ ਸਿੰਘ ਜੁਗਨੂੰ ਆਦਿ ਨੇ ਕਿਹਾ ਕਿ ਅਕਸਰ ਗੁਰੂ ਘਰਾ ਵਿੱਚ ਬੇਅਦਬੀ ਕਰਨ ਵਾਲਿਆ ਨੂੰ ਦਿਮਾਗੀ ਤੋਰ ਤੇ ਪਾਗਲ ਦੱਸ ਕੇ ਸਧਾਰਣ ਧਰਾਵਾ ਲਗਾ ਦਿੱਤੀਆ ਜਾਦੀਆ ਹਨ ਕਆ ਦਿਮਾਗੀ ਤੋਰ ਤੇ ਪ੍ਰੇਸ਼ਾਨ ਲੋਕਾ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਹੀ ਆਉਦੀ ਹੈ ਉਨਾ ਕਿਹਾ ਕਿ ਗੁਰੂ ਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵਿਰੁੱਧ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਇਸ ਮੋਕੇ ਬੰਤ ਸਿੰਘ ਕਲਾਰਾ ਜਗਵਿੰਦਰ ਸਿੱਘ ਪੰਮੀ ਸਰਪੰਚ ਗੁਰਪ੍ਰੀਤ ਸਿੰਘ ਗੋਪਾਲਪੁਰ ਸੰਗਤ ਸਿੰਘ ਭਾਮੀਆ ਰਣਜੋਤ ਸਿੰਘ ਜੋਤੀ ਮੁਸਲਮ ਵੇਲਫੇਅਰ ਕਮੇਟੀ ਦੇ ਮੈਬਰ ਰਸ਼ੀਦ ਮੁਹੰਮਦ ਸਾਬਕਾ ਸਰਪੰਚ ਸੁਰਜੀਤ ਸਿੰਘ ਰੋਲੂ ਮਾਜਰਾ ਸੁਰਿੰਦਰ ਪਾਲ ਸਿੰਘ ਸੋਢੀ ਮਾਸਟਰ ਕਮਲ ਸਿੰਘ ਗੋਪਾਲ ਪੁਰ ਜਗਤਾਰ ਸਿੰਘ ਘੜੂੰਆ ਆਦਿ ਹਾਜਰ ਸਨ ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋ ਅਜੇ ਮਾਮਲਾ ਦਰਜ ਕਰਨ ਦੀ ਕੋਈ ਕਾਰਵਾਈ ਨਹੀ ਕੀਤੀ


