ਜਨਤਕ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਐਲਾਨ

ਜਨਤਕ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਐਲਾਨ:-

ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਕੀਤੀ ਜਾਵੇਗੀ ਵਿਸ਼ਾਲ ਇਕੱਤਰਤਾ:-ਆਗੂ

ਬਠਿੰਡਾ 24 (ਬਿਊਰੋ ) ਜ਼ੋਨ ਦੀਆਂ ਜਨਤਕ ਜਥੇਬੰਦੀਆਂ ਬੀ.ਕੇ.ਯੂ.ਏਕਤਾ ਉੱਗਰਾਹਾਂ,ਪੰਜਾਬ ਖੇਤ ਮਜ਼ਦੂਰ ਯੂਨੀਅਨ,ਭਾਰਤ ਨੌਜਵਾਨ ਸਭਾ,ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ),ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਡੇਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ,ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਆਦਿ ਦੇ ਆਗੂਆਂ ਸਿੰਗਾਰਾ ਸਿੰਘ ਮਾਨ,ਹਰਿੰਦਰ ਬਿੰਦੂ,ਹੁਸ਼ਿਆਰ ਸਿੰਘ,ਜੋਰਾ ਸਿੰਘ ਨਸਰਾਲੀ,ਅਸ਼ਵਨੀ ਘੁੱਦਾ,ਸਰਬਜੀਤ ਸਿੰਘ ਮੌੜ,ਰੇਸ਼ਮ ਕੁਮਾਰ ਗੋਨਿਆਣਾ,ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਸਵੀਰ ਸਿੰਘ ਜੱਸੀ,ਬਲਜਿੰਦਰ ਸਿੰਘ ਮਾਨ,ਰੇਸ਼ਮ ਸਿੰਘ ਖੇਮੂਆਣਾ,ਜਸਵਿੰਦਰ ਸਿੰਘ,ਗੁਰਬਿੰਦਰ ਸਿੰਘ ਆਦਿ ਵੱਲੋਂ ਟੀਚਰਹੋਮ ਵਿੱਚ ਮੀਟਿੰਗ ਕਰਕੇ ਇੱਕ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ਼ ਮੌਕੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਸਾਹਮਣੇ ਵਿਸ਼ਾਲ ਇਕੱਤਰਤਾ ਕਰਕੇ “ਮਜ਼ਦੂਰ ਦਿਵਸ” ਨੂੰ ਸਾਂਝੇ ਤੌਰ ਤੇ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਮਾਜਿਕ,ਜਾਤਪਾਤੀ ਅਤੇ ਹਰ ਕਿਸਮ ਦੇ ਦਾਬਿਆਂ ਅਤੇ ਆਰਥਿਕ ਲੁੱਟ-ਜ਼ਬਰ ਤੋਂ ਮੁਕਤ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਾਂਝੇ ਵਿਸ਼ਾਲ ਜਮਾਤੀ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ,ਆਗੂਆਂ ਕਿਹਾ ਕਿ ਅੱਜ਼ ਵੀ ਸਾਮਰਾਜੀ ਲੁਟੇਰਿਆਂ ਵੱਲੋਂ ਆਪਣੇ ਸੁਪਰ ਮੁਨਾਫਿਆਂ ਦੀ ਪੂਰਤੀ ਲਈ ਭਾਰਤ ਸਮੇਤ ਪੂਰੀ ਦੁਨੀਆਂ ਦੀ ਮਜ਼ਦੂਰ-ਜਮਾਤ ਸਮੇਤ ਸਮੂਹ ਮਿਹਨਤਕਸ਼ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਵਪਾਰ ਸੰਸਥਾ,ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਰਾਹੀਂ ਭਾਰਤ ਵਰਗੇ ਗਰੀਬ ਅਤੇ ਪਛੜੇ ਮੁਲਕਾਂ ਦੇ ਜਲ, ਜੰਗਲ,ਜ਼ਮੀਨ ਅਤੇ ਧਰਤੀ ਹੇਠਲੇ ਬਹੁ-ਕੀਮਤੀ ਖਣਿਜ ਪਦਾਰਥਾਂ ਤੋਂ ਇਲਾਵਾ ਕਿਰਤ ਸ਼ਕਤੀ ਨੂੰ ਕੌਡੀਆਂ ਦੇ ਭਾਅ ਲੁੱਟਿਆ ਜਾ ਰਿਹਾ ਹੈ ਅਤੇ ਦੇਸ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਪੱਖੀ ਨਿੱਜੀਕਰਨ,ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾ ਰਹੀਆਂ ਹਨ ਅਤੇ ਦੇਸ਼ ਅੰਦਰ ਗਰੀਬੀ,ਬੇਰੁਜ਼ਗਾਰੀ,ਮਹਿੰਗਾਈ,ਜਮੀਨੀ ਤੋਟ,ਕਰਜੇ,ਖ਼ੁਦਕੁਸ਼ੀਆਂ,ਨਸ਼ੇ ਅਤੇ ਵਾਤਾਵਰਨ ਪ੍ਰਦੂਸ਼ਣ ਵਰਗੀਆਂ ਭਿਆਨਕ ਸਮੱਸਿਆਵਾਂ ਲਗਾਤਾਰ ਅੱਗੇ ਤੋਂ ਅੱਗੇ ਹੋਰ ਵਧਦੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਹਾਕਮਾਂ ਵੱਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸਮੂਹ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਸਮੂਹ ਮਿਹਨਤਕਸ਼ ਕਿਰਤੀ ਲੋਕਾਂ ਉੱਪਰ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ,ਜਿਸਦੇ ਟਾਕਰੇ ਲਈ ਅਤੇ ਬਿਜਲੀ,ਪਾਣੀ,ਸਿਹਤ,ਸਿੱਖਿਆ,ਅਵਾਜਾਈ ਸਮੇਤ ਸੇਵਾਵਾਂ ਦੇ ਸਭਨਾਂ ਖੇਤਰਾਂ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਵਾਉਣ ਅਤੇ ਜ਼ਮੀਨੀ ਵੰਡ ਅਤੇ ਸੂਦਖੋਰੀ ਦੇ ਖਾਤਮੇ ਵਰਗੇ ਮੁੱਦਿਆਂ ਉੱਤੇ ਸਾਂਝੇ ਵਿਸ਼ਾਲ ਦ੍ਰਿੜ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ ਕਿਉਂਕਿ ਹਾਕਮ ਜਮਾਤਾਂ ਵੱਲੋਂ ਲੋਕਾਂ ਦਾ ਧਿਆਨ ਆਪਣੇ ਹੱਕੀ ਸੰਘਰਸ਼ਾਂ ਤੋਂ ਭਟਕਾਉਣ ਅਤੇ ਵੰਡੀਆਂ ਪਾਉਣ ਲਈ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ ਅਤੇ ਫ਼ਿਰਕੂ ਤਾਕਤਾਂ ਨੂੰ ਨੱਥ ਪਾਉਣ ਦੇ ਨਾਂਅ ਹੇਠ ਜਾਬਰ ਰਾਜ਼-ਮਸ਼ੀਨਰੀ ਦੇ ਦੰਦੇ ਤਿੱਖੇ ਕੀਤੇ ਜਾ ਰਹੇ ਹਨ,ਆਗੂਆਂ ਨੇ ਸਮੂਹ ਮਿਹਨਤਕਸ਼ ਕਿਰਤੀ ਲੋਕਾਂ ਨੂੰ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਹਾਕਮਾਂ ਦੀਆਂ ਲੋਟੂ,ਜਾਬਰ ਤੇ ਵੰਡਪਾਊ ਨੀਤੀਆਂ ਦਾ ਮੂੰਹ ਮੋੜਣ ਲਈ ਸਾਂਝੇ ਜਮਾਤੀ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਅਣਸਰਦੀ ਲੋੜ ਹੈ!

Leave a Comment

[democracy id="1"]