Search
Close this search box.

ਜਥੇਦਾਰ ਨੇ ਵਿਸਾਖੀ ਮੌਕੇ ਦਿੱਤਾ ਕੌਮ ਦੇ ਨਾਂ ਸੰਦੇਸ਼, ਕਿਹਾ- ਹਰ ਸਿੱਖ ਦੇ ਘਰ ਚ ਹੋਵੇ ਕਿਰਪਾਨ

<span;><span;><span;>ਅੱਜ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਂ ਵੱਡੀ ਗਿਣਤੀ ਚ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ।

<span;>ਹਰਭਜਨ ਸਿੰਘ ਖਾਲਸਾ, ਤਲਵੰਡੀ ਸਾਬੋ <span;>: ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ ਤੇ ਗੁਰੂਆਂ ਵੱਲੋਂ ਬਖਸ਼ੀ ਕਿਰਪਾਨ ਦਾ ਅਦਬ ਸਤਿਕਾਰ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਗੁਰੂਆਂ ਨੇ ਜ਼ੁਲਮ ਤੋਂ ਰੱਖਿਆ ਕਰਨ ਲਈ ਸਾਨੂੰ ਕ੍ਰਿਪਾਨ ਦੀ ਦਾਤ ਬਖਸ਼ੀ ਹੈ। ਜਿਹੜੇ ਲੋਕ ਸਿੱਖ ਇਤਿਹਾਸ ਨਹੀਂ ਜਾਣਦੇ, ਉਹ ਕਿਰਪਾਨ ’ਤੇ ਪਾਬੰਦੀਆਂ ਲਗਾਉਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਿੱਖ ਦੇ ਘਰ ਵਿਚ ਕ੍ਰਿਪਾਨ ਹੋਣੀ ਬਹੁਤ ਜ਼ਰੂਰੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਸ ਸੂਬੇ ਦੇ ਹਾਲਾਤ ਖ਼ਰਾਬ ਮੰਨੇ ਜਾਂਦੇ ਹਨ, ਜਿੱਥੇ ਦੋ ਫਿਰਕਿਆਂ ਵਿਚ ਦੰਗੇ ਹੋਏ ਹੋਣ। ਹਾਲਾਤ ਉਥੇ ਖਰਾਬ ਹੁੰਦੇ ਹਨ ਜਿੱਥੇ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਟਕਰਾ ਹੋਇਆ ਹੋਵੇ। ਗੋਲੀਆਂ ਚੱਲਣ ਨਾਲ ਮੌਤਾਂ ਹੋਈਆਂ ਹੋਣ ਅਤੇ ਖੂਨ ਖਰਾਬਾ ਹੋਇਆ ਹੋਵੇ ਪਰ ਪੰਜਾਬ ਵਿਚ ਅਜਿਹਾ ਕੁਝ ਵੀ ਨਹੀਂ ਹੋਇਆ। ਸਾਰੇ ਲੋਕ ਆਪਸੀ ਪਿਆਰ-ਮੁਹੱਬਤ ਤੇ ਅਮਨ-ਸ਼ਾਂਤੀ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਜਿਹੇ ਕਈ ਸੂਬੇ ਹਨ ਜਿੱਥੇ ਇਹ ਸਭ ਕੁਝ ਹੋਇਆ ਹੈ ਪਰ ਉਨ੍ਹਾਂ ਨੂੰ ਛੱਡ ਕੇ ਪੰਜਾਬ ਵਿਚ ਗੜਬੜੀ ਹੋਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਸਿੱਖਾਂ ਨੂੰ ਕਿਹਾ ਕਿ ਉਹ ਬੇਖੌਫ ਤੇ ਬੇਪ੍ਰਵਾਹ ਹੋ ਕੇ ਆਉਣ ਪਰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਸਿੰਘ ਸਾਹਿਬ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਚ ਭਾਰੀ ਪੁਲਿਸ ਫੋਰਸ ਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰੁਕਾਵਟਾਂ ਦੇ ਬਾਵਜੂਦ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਪੁੱਜੀਆਂ ਹਨ।

Leave a Comment

[democracy id="1"]

You May Like This